ਆਂਧਰਾ ਪ੍ਰਦੇਸ਼-ਆਂਧਰਾ ਪ੍ਰਦੇਸ਼ ਪੁਲਿਸ ਨੇ ਪੁਸ਼ਪਾ ਫੇਮ ਮਸ਼ਹੂਰ ਤੇਲਗੂ ਅਦਾਕਾਰ ਅੱਲੂ ਅਰਜੁਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਉਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸੁਪਰ ਸਟਾਰ ਉਤੇ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਪ੍ਰਚਾਰ ਕਰਨ ਉਤੇ ਰੋਕ ਦੇ ਬਾਵਜੂਦ ਇਕ ਰੈਲੀ ’ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ । ਨੰਡਿਆਲਾ ਜ਼ਿਲ੍ਹੇ ਦੇ ਐੱਸਪੀਕੇ ਰਘੂਵੀਰਾ ਰੈੱਡੀ ਨੇ ਦੱਸਿਆ ਕਿ ਅਰਜੁਨ ਸ਼ਨੀਵਾਰ ਨੂੰ ਨੰਡਿਆਲਾ ਵਿਧਾਨ ਸਭਾ ਹਲਕੇ ਤੋਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਉਮੀਦਵਾਰ ਐੱਸ. ਰਵੀ ਚੰਦਰ ਕਿਸ਼ੋਰ ਰੈਡੀ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ਇਕ ਰੈਲੀ ’ਚ ਆਏ ਸਨ।
ਰਘੂਵੀਰਾ ਰੈਡੀ ਨੇ ਕਿਹਾ, ‘‘ਚੋਣ ਪ੍ਰਚਾਰ ’ਤੇ ਰੋਕ ਦੀ ਮਿਆਦ ਦੌਰਾਨ ਰੈਲੀ ’ਚ ਆ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ’ਚ ਅੱਲੂ ਅਰਜੁਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿਚ 300 ਤੋਂ ਵੱਧ ਪ੍ਰਸ਼ੰਸਕ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।
Allu Arjun News : ਪੁਸ਼ਪਾ ਫੇਮ ਮਸ਼ਹੂਰ ਅਦਾਕਾਰ ਅਲੂ ਅਰਜੁਨ ਖਿ਼ਲਾਫ਼ ਪੁਲਿਸ ਨੇ ਕੀਤੀ ਕਾਰਵਾਈ, ਲੱਗੇ ਇਹ ਦੋਸ਼
ਆਂਧਰਾ ਪ੍ਰਦੇਸ਼-ਆਂਧਰਾ ਪ੍ਰਦੇਸ਼ ਪੁਲਿਸ ਨੇ ਪੁਸ਼ਪਾ ਫੇਮ ਮਸ਼ਹੂਰ ਤੇਲਗੂ ਅਦਾਕਾਰ ਅੱਲੂ ਅਰਜੁਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਉਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ…
