Pooja Hegde : ਅਦਾਕਾਰਾ ਪੂਜਾ ਹੇਗੜੇ ਹਮੇਸ਼ਾ ਮੀਡੀਆ ਦੀਆ ਸੁਰਖੀਆ ਵਿੱਚ ਰਹਿੰਦੀ ਹੈ। ਅਦਾਕਾਰਾ ਪੂਜਾ ਹੇਗੜੇ ਨੇ ਸਲਮਾਨ ਖਾਨ ਨਾਲ ਰਿਲੇਸ਼ਨਸ਼ਿਪ ਬਾਰੇ ਚੁੱਪੀ ਤੋੜੀ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਹਾ ਉੱਤੇ ਯਕੀਨ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਮੀਡੀਆ ਵਿੱਚ ਰਿਲੇਸ਼ਨਸ਼ਿਪ ਨੂੰ ਲੈ ਕੇ ਜੋ ਖ਼ਬਰਾਂ ਚੱਲ ਰਹੀਆਂ ਹਨ ਉਹ ਸਭ ਅਫ਼ਵਾਹਾਂ ਹਨ।
ਉਨ੍ਹਾਂ ਕਿਹਾ ਕਿ ਉਹ ਆਪਣੇ ਬਾਰੇ ਰੋਜ਼ ਨਵੀਆਂ-ਨਵੀਆਂ ਗੱਲਾਂ ਪੜਦੇ ਰਹਿੰਦੇ ਹਨ ਅਤੇ ਉਹ ਸਿੰਗਲ ਹਨ ਤੇ ਇਕੱਲੇ ਰਹਿਣਾ ਪਸੰਦ ਕਰਦੀ ਹੈ ਅਤੇ ਉਹ ਆਪਣੇ ਕੰਮਕਾਜ ਉੱਤੇ ਧਿਆਨ ਦਿੰਦੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਅਤੇ ਉਨ੍ਹਾਂ ਵਿਚਾਲੇ ਜਿਹਾ ਕੁੱਝ ਵੀ ਨਹੀਂ ਹੈ ਜੋ ਮੀਡੀਆ ਵਿੱਚ ਚੱਲ ਰਿਹਾ ਹੈ।
ਪੂਜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਫਿਲਮ ਮੋਹਨਜੋਦਡੋਂ ਦੇਖਣ ਤੋਂ ਬਾਅਦ ਸਲਮਾਨ ਖਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਕੱਠੇ ਜ਼ਰੂਰ ਕੋਈ ਪ੍ਰੋਜੇਕਟ ਕਰਨਗੇ। ਈਦ ਦੇ ਮੌਕੇ ਤੇ ਸਲਮਾਨ ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਬਾਕਸ ਆਫਿਸ ਤੇ ਦਸਤਕ ਦੇਣ ਲਈ ਤਿਆਰ ਹੈ। ਹਾਲ ਹੀ ਵਿੱਚ ਮੇਕਰਸ ਨੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਅਤੇ ਫੈਨਸ ਵੱਲੋਂ ਵੀ ਇਸ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ।