ਲੁਧਿਆਣਾ (ਇੰਟ.)- ਕਰੋਨਾ ਕਾਲ ਦੌਰਾਨ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਘਾਤਕ ਹੁੰਦੀ ਜਾ ਰਹੀ ਹੈ , ਜਿੱਥੇ ਲੋਕ ਆਪਣਿਆਂ ਦਾ ਸਾਥ ਛੱਡ ਰਹੇ ਹਨ, ਓਥੇ ਹੀ ਕੁਝ ਲੋਕਾਂ ਵੱਲੋਂ ਅੱਗੇ ਆ ਕੇ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਫਰੰਟ ਲਾਈਨ ਵਰਕਰਜ਼ ਅਹਿਮ ਰੋਲ ਨਿਭਾ ਰਹੇ ਹਨ। ਫਰੰਟਲਾਈਨ ਵਰਕਰਾਂ ਵਿੱਚ ਲੁਧਿਆਣਾ ਜਵੱਦੀ ਅਰਬਨ ਸੈਂਟਰ ਜਿਥੇ ਲੇਵਲ 2 ਦਾ ਕੋਵਿਡ ਵਾਰਡ ਬਣਾਇਆ ਗਿਆ ਹੈ ਉਥੇ ਹੀ ਇਕ ਮਹਿਲਾ ਡਾਕਟਰ ਵੱਲੋਂ ਵੀ ਕੋਵਿਡ ਵਾਰਡ ਵਿੱਚ ਸੇਵਾ ਨਿਭਾਈ ਜਾ ਰਹੀ ਹੈ ਇਹ ਮਹਿਲਾ ਡਾਕਟਰ ਚਾਰ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਇਸ ਦੇ ਬਾਵਜੂਦ ਕੋਵਿਡ ਵਾਰਡ ਵਿੱਚ ਲਗਾਤਾਰ ਸੇਵਾ ਨਿਭਾਅ ਰਹੀ ਹੈ। ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਪਰਿਵਾਰ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ।
ਡਾ ਸਿਮਰਜੀਤ ਕੌਰ ਨੇ ਕਿਹਾ ਕਿ ਇਸ ਮਹਾਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਆਪਣੀ ਹੀ ਨਹੀਂ ਸਗੋਂ ਸਮਾਜ ਦੀ ਰੱਖਿਆ ਵੀ ਕਰ ਸਕੀਏ। ਉਨ੍ਹਾਂ ਨੇ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਸਮਾਜ ਵੱਡੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ
ਲੋਕ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ ਅਜਿਹੇ ਵਿੱਚ ਕਾਲਾਬਾਜ਼ਾਰੀ ਨਹੀਂ ਹੋਣੀ ਚਾਹੀਦੀ, ਓਧਰ ਦੂਜੇ ਪਾਸੇ ਅਰਬਨ ਹੈਲਥ ਸੈਂਟਰ ਦੀ ਸੀਨੀਅਰ ਡਾ ਸੀਮਾ ਕੌਸ਼ਿਕ ਨੇ ਕਿਹਾ ਕਿ ਓਧਰ ਦੂਜੇ ਪਾਸੇ ਅਰਬਨ ਹੈਲਥ ਸੈਂਟਰ ਦੀ ਸੀਨੀਅਰ ਡਾ ਸੀਮਾ ਕੌਸ਼ਲ ਜੋ ਕਿ ਸੀਨੀਅਰ ਡਾਕਟਰ ਵਜੋਂ ਤਾਇਨਾਤ ਹੈ, ਨੇ ਵੀ ਕਿਹਾ ਕਿ ਸਟਾਫ ਦੀ ਕਮੀ ਹੋਣ ਕਰਕੇ ਡਾ ਸਿਮਰਨਜੀਤ ਕੌਰ ਕੋਵਿਡ ਵਾਰਡ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਜੋ ਕਿ ਕਾਬਿਲੇ ਤਾਰੀਫ਼ ਹੈ ਉਹ ਖੁਦ ਚਾਰ ਮਹੀਨੇ ਦੀ ਗਰਭਵਤੀ ਹਨ ਪਰ ਇਸ ਦੇ ਬਾਵਜੂਦ ਆਪਣੀ ਡਿਊਟੀ ਲੋਕਾਂ ਪ੍ਰਤੀ ਤਨਦੇਹੀ ਨਾਲ ਨਿਭਾ ਰਹੇ ਹਨ।