PSEB ਨੇ ਐਲਾਨਿਆ 12ਵੀਂ ਦਾ ਨਤੀਜਾ, ਮੁੰਡਿਆਂ ਨੇ ਮਾਰੀ ਬਾਜ਼ੀ, ਲੁਧਿਆਣਾ ਮੁੜ ਮੋਹਰੀ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨ ਦਿੱਤਾ ਗਿਆ ਹੈ। 12ਵੀਂ ਦੇ ਐਲਾਨੇ ਨਤੀਜਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ…

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨ ਦਿੱਤਾ ਗਿਆ ਹੈ। 12ਵੀਂ ਦੇ ਐਲਾਨੇ ਨਤੀਜਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕਿਆਂ ਨੇ ਲੜਕੀਆਂ ਨੂੰ ਪਛਾੜਦੇ ਹੋਏ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ।
ਸੂਬੇ ਦਾ ਲੁਧਿਆਣਾ ਜ਼ਿਲ੍ਹਾ ਇਸ ਵਾਰ ਵੀ ਸਭ ਤੋਂ ਅੱਗੇ ਰਿਹਾ ਹੈ। ਬੀਐਮਸੀ ਸੀਨੀਅਰ ਸੈਕੰਡਰੀ ਸਕੂਲ ਐਚਐੱਮ 150 ਜਮਾਲਪੁਰ ਕਾਲੋਨੀ ਫੋਕਲ ਪੁਆਇੰਟ ਲੁਧਿਆਣਾ ਦੇ ਵਿਦਿਆਰਥੀ ਏਕਮਪ੍ਰੀਤ ਨੇ 500/500 ਅੰਕ ਲੈ ਕੇ ਸੂਬੇ ਭਰ ਤੋਂ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੁਲਬੇਵਾਲਾ ਮੁਕਤਸਰ ਸਾਹਿਬ ਦੇ ਰਵੀ ਉਦੇ ਸਿੰਘ ਨੇ 500/500 ਅੰਕ ਹਾਸਲ ਕੀਤੇ। ਤੀਜੇ ਸਥਾਨ ‘ਤੇ ਸੀਨੀਅਰ ਸੈਕੰਡਰੀ ਰੇਜੀਡੈਸਲ ਸਕੂਲ ਫ਼ਾਰ ਮੈਰੀਟੋਰੀਅਸ ਬਠਿੰਡਾ ਦਾ ਅਸ਼ਵਨੀ ਰਿਹਾ, ਜਿਸ ਨੇ 499/500 ਅੰਕ ਹਾਸਲ ਕੀਤੇ ਹਨ। ਆਲ ਓਵਰ ਨਤੀਜਾ 93.04 ਰਿਹਾ ਹੈ।


ਦੱਸ ਦੇਈਏ ਕਿ PSEB ਉਮੀਦਵਾਰਾਂ ਨੂੰ ਸਕੋਰਕਾਰਡ ਦੀ ਜਾਂਚ ਕਰਨ ਲਈ ਆਪਣੇ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਨੂੰ ਕੁੰਜੀ ਦੇਣ ਦੀ ਲੋੜ ਹੋਵੇਗੀ। PSEB ਇੰਟਰ-ਕਲਾਸ 12 ਵੀਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਪ੍ਰੀਖਿਆਵਾਂ ਪਾਸ ਕਰਨ ਵਿੱਚ ਅਸਫਲ ਰਹਿਣ ਵਾਲੇ ਵਿਦਿਆਰਥੀ ਪੰਜਾਬ ਬੋਰਡ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਬੈਠ ਸਕਣਗੇ। ਕੰਪਾਰਟਮੈਂਟਲ ਇਮਤਿਹਾਨਾਂ ਬਾਰੇ ਜਾਣਕਾਰੀ ਪੰਜਾਬ ਬੋਰਡ ਦੇ ਨਤੀਜੇ ਐਲਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ।

 

Leave a Reply

Your email address will not be published. Required fields are marked *