ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਬੀਤੇ ਦਿਨੀਂ ਪਾਰਲੀਮੈਂਟ ਸੈਸ਼ਨ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁਕਣ ਉਪਰੰਤ ਅੱਜ ਅੰਮ੍ਰਿਤਸਰ ਪਹੁੰਚੇ ਭਗਵੰਤ ਮਾਨ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਰਗੜੇ ਲਾਉਂਦੇ ਕਿਹਾ ਕਿ ਸਿੱਧੂ ਖੁਦ ਨੂੰ ਸ਼ੇਰ ਕਹਿੰਦੇ ਨੇ ਪਰ ਮੈਨੂੰ ਨਹੀਂ ਪਤਾ ਕੇ ਉਹ ਸ਼ੇਰ ਨੇ ਕੇ ਕੀ ਨੇ।
Also Read: ਸੁਪਰੀਮ ਕੋਰਟ ਪਹੁੰਚਿਆ ਹਿਜਾਬ ਮਾਮਲਾ: ਸਿੱਬਲ ਬੋਲੇ-‘ਤੁਰੰਤ ਹੋਵੇ ਸੁਣਵਾਈ’
ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਪੰਜਾਬ ਵਲੋਂ ਉਹ ਇਕੱਲੇ ਹੀ ਸਨ ਜਦਕਿ ਪੰਜਾਬ ਦੇ ਬਾਕੀ 12 ਪਾਰਲੀਮੈਂਟ ਮੈਂਬਰ ਗੈਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ 743 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਆਵਾਜ਼ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ‘ਆਪ’ ਵਲੋਂ 2 ਮੁਹਿਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿਚ ਡੋਰ-ਟੂ-ਡੋਰ ਡਿਜੀਟਲ ਕੰਪੇਨ ਵੀ ਸ਼ਾਮਲ ਹੈ। ਜਿਸ ਰਾਹੀਂ ਉਹ ਅਤੇ ਕੇਜਰੀਵਾਲ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਧੂਰੀ ਵਿਖੇ ‘ਲੇਖਾ ਮਾਵਾਂ ਧੀਆਂ’ ਦਾ ਤਹਿਤ ਪ੍ਰੋਗਰਾਮ ਕਰਨਗੇ, ਜਿਹੜਾ ਗੈਰ ਸਿਆਸੀ ਹੋ ਕੇ ਸਿਰਫ ਬੀਬੀਆਂ ਦੇ ਮੁੱਦਿਆਂ ’ਤੇ ਹੋਵੇਗਾ। ਨਸ਼ੇ ਦੇ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ’ਤੇ ਰੀ-ਹੈਬ ਸੈਂਟਰ ਖੋਲ੍ਹੇ ਜਾਣਗੇ, ਫਿਰ ਨਸ਼ੇ ਦੀ ਸਪਲਾਈ ਤੋੜੀ ਜਾਵੇਗੀ ਅਤੇ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ ਦਾ ਇਲਾਜ ਕਰਵਾਇਆ ਜਾਵੇਗਾ, ਉਪਰੰਤ ਉਨ੍ਹਾਂ ਦਾ ਮਾਹਿਰਾਂ ਕੋਲੋਂ ਕੌਸਲਿੰਗ ਕਰਵਾ ਕੇ ਸਮਾਜ ਵਿਚ ਵਾਪਸ ਜਾਣ ਲਈ ਮਦਦ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ।
Also Read: ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ
ਇਸ ਦੌਰਾਨ ਮਾਨ ਨੇ ਕਾਂਗਰਸ ’ਤੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਆਪਣੇ ਆਪ ਨੂੰ ਸ਼ੇਰ ਕਹਿੰਦੇ ਨੇ ਪਰ ਮੈਨੂੰ ਨਹੀਂ ਪਤਾ ਕੇ ਉਹ ਸ਼ੇਰ ਨੇ ਕੇ ਕੀ ਨੇ। ਉਨ੍ਹਾਂ ਦੀ ਆਪਣੀ ਪਾਰਟੀ ਨੇ ਉਨ੍ਹਾਂ ਦਾ ਏਜੰਡਾ ਨਹੀਂ ਮੰਨਿਆ ਤੇ ਨਾ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਅਤੇ ਸਿੱਧੂ ਗਰੀਬ ਨਹੀਂ ਹਨ ਪਰ ਲੋਕ ਜ਼ਰੂਰ ਗਰੀਬ ਹਨ ਜਿਹੜੇ ਅਜਿਹੇ ਲੀਡਰਾਂ ਨੂੰ ਚੁਣਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ’ਚੋਂ ਕਰੋੜਾਂ ਰੁਪਿਆ ਮਿਲਦਾ ਹੈ, ਉਹ ਗਰੀਬ ਕਿਵੇਂ ਹੋ ਸਕਦੇ ਹਨ।
Also Read: ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 67 ਹਜ਼ਾਰ ਨਵੇਂ ਮਾਮਲੇ, 6 ਫੀਸਦੀ ਦੀ ਗਿਰਾਵਟ ਦਰਜ