Punjab Pollution Control Board news: ਪੰਜਾਬ ਰਾਜ ਵਿੱਚ ਵੀ ਪ੍ਰਦੂਸ਼ਣ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਜਿਸ ਕਰਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਰਾਜਪੁਰਾ ਦੀ ਸੋਡਾ ਬਣਾਉਣ ਵਾਲੀ ਫੈਕਟਰੀ ‘ਤੇ ਇੱਕ ਕਰੋੜ ਦਾ ਜੁਰਮਾਨਾ ਲਗਾਇਆ ਹੈ। ਦੱਸ ਦਈਏ ਕਿ ਪ੍ਰਦੂਸ਼ਣ ਬੋਰਡ ਵੱਲੋਂ 13 ਦਸੰਬਰ ਨੂੰ ਸ਼ਿਕਾਇਤ ਦੇ ਅਧਾਰ ਤੇ ਛਾਪਾ ਮਾਰਿਆ ਗਿਆ ਸੀ ਉਸ ਤੋਂ ਬਾਅਦ ਬੀਤੇ ਦਿਨੀ ਆਨੰਦ ਬੀਵਰੇਜ਼ ਤੇ 99 ਲੱਖ 71 ਹਜ਼ਾਰ 200 ਰੁਪਏ ਦਾ ਜੁਰਮਾਨਾ ਆਇਦ ਕੀਤਾ ਹੈ।
ਪ੍ਰਦੂਸ਼ਣ ਬੋਰਡ ਨੇ ਨੈਸ਼ਨਲ ਗੁਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਵਾਤਾਵਰਨ ਦੇ ਨਿਯਮਾਂ ਦਾ ਦੋਸ਼ੀ ਮੰਨਦੇ ਹੋਏ ਜੁਰਮਾਨਾ ਆਈਦ ਕੀਤਾ ਹੈ। ਇਸ ਕੰਪਨੀ ਵੱਲੋਂ 18 ਸਤੰਬਰ 2018 ਤੋਂ 23 ਦਸੰਬਰ 2022 ਤੱਕ 1558 ਦਿਨਾਂ ਦੌਰਾਨ ਧਰਤੀ ਹੇਠੋਂ ਪਾਣੀ ਕੱਢੇ ਜਾਣ ਦਾ ਦੋਸ਼ੀ ਮੰਨਿਆ ਹੈ। ਆਰਡਰ ਵਿੱਚ ਇਹ ਲਿਖਿਆ ਹੈ ਕਿ ਇਸ ਕੰਪਨੀ ਵੱਲੋਂ 6 ਇੰਚ ਦਾ ਬੋਰ ਕਰਕੇ ਜ਼ਮੀਨ ਦੇ ਹੇਠੋਂ 350 ਫੁੱਟ ਤੋਂ ਪਾਣੀ ਕੱ
ਪ੍ਰਦੂਸ਼ਣ ਬੋਰਡ ਪੰਜਾਬ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਲਗਾਤਾਰ ਨਵੇਂ ਅਤੇ ਵੱਖਰੇ ਉਪਰਾਲੇ ਕਰ ਰਿਹਾ ਹੈ।
ਇਸ ਨੂੰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਵੱਲੋਂ 19 ਮਾਰਚ ਤੋਂ ਮੁੜ ‘ਖ਼ਾਲਸਾ ਵਹੀਰ’ ਸ਼ੁਰੂ ਕਰਨ ਦਾ ਐਲਾਨ