ਚੋਟੀ ਦੇ ਭ੍ਰਿਸ਼ਟ ਸੂਬਿਆਂ ‘ਚ ਪੰਜਾਬ ਦਾ 5ਵਾਂ ਨੰਬਰ, ਜ਼ਮੀਨ ਸਬੰਧੀ ਮਾਮਲਿਆਂ ‘ਚ ਹੁੰਦਾ ਹੈ ਵਧੇਰੇ ਭ੍ਰਿਸ਼ਟਾਚਾਰ

ਜਲੰਧਰ : ਹਰ ਸਾਲ 9 ਦਸੰਬਰ ਨੂੰ ਵਿਸ਼ਵ ਭ੍ਰਿਸ਼ਟਾਚਾਰ ਰੋਕੂ ਦਿਵਸ (Anti-Corruption Day) ਮਨਾਇਆ ਜਾਂਦਾ ਹੈ। ਇਕ ਹਿੰਦੀ ਵੈੱਬਸਾਈਟ ਦੀ ਖਬਰ ਮੁਤਾਬਕ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ…

ਜਲੰਧਰ : ਹਰ ਸਾਲ 9 ਦਸੰਬਰ ਨੂੰ ਵਿਸ਼ਵ ਭ੍ਰਿਸ਼ਟਾਚਾਰ ਰੋਕੂ ਦਿਵਸ (Anti-Corruption Day) ਮਨਾਇਆ ਜਾਂਦਾ ਹੈ। ਇਕ ਹਿੰਦੀ ਵੈੱਬਸਾਈਟ ਦੀ ਖਬਰ ਮੁਤਾਬਕ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੰਡੀਆ (Transparency International India) ਦੀ ਇੰਡੀਆ ਕਰੱਪਸ਼ਨ ਸਰਵੇ (India Corruption Survey) 2019 ਦੀ ਰਿਪੋਰਟ ਮੁਤਾਬਕ ਚੋਟੀ ਦੀ ਭ੍ਰਿਸ਼ਟਾਚਾਰ ਵਾਲੇ ਸੂਬਿਆਂ ਦੀ ਸੂਚੀ ਵਿਚ ਪੰਜਾਬ ਪੂਰੇ ਦੇਸ਼ ਵਿਚ 5ਵੇਂ ਨੰਬਰ ‘ਤੇ ਹੈ। ਇਥੇ 63 ਫੀਸਦੀ ਲੋਕਾਂ ਨੇ ਕਬੂਲ ਕੀਤਾ ਕਿ ਬਿਨਾਂ ਰਿਸ਼ਵਤ ਦਿੱਤੇ ਕੰਮ ਨਹੀਂ ਹੋ ਸਕਦਾ। 57 ਫੀਸਦੀ ਰਿਸ਼ਵਤ ਪ੍ਰਾਪਰਟੀ ਰਜਿਸਟ੍ਰੇਸ਼ਨ (Bribe Property Registration) ਅਤੇ ਜ਼ਮੀਨ ਨਾਲ ਜੁੜੇ ਮਾਮਲਿਆਂ ਵਿਚ ਦਿੱਤੇ ਜਾਂਦੇ ਹਨ।

Also Read : ਸੀ.ਡੀ.ਐੱਸ. ਰਾਵਤ ਦੀ ਮੌਤ ਨੂੰ ਲੈ ਕੇ ਮਾਹਰਾਂ ਨੇ ਲਿਆ ਚੀਨ ਦਾ ਨਾਂ, ਭੜਕਿਆ ਗਲੋਬਲ ਟਾਈਮਜ਼

27 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਰਿਸ਼ਵਤ ਦੇ ਚੁੱਕੇ ਹਨ। ਤਕਰੀਬਨ 1.9 ਲੱਖ ਸੈਂਪਲ ਸਰਵੇ ਰਾਹੀਂ ਤਿਆਰ ਕੀਤੀ ਗਈ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਜਿਸਟ੍ਰੇਸ਼ਨ, ਪੁਲਿਸ, ਨਗਰ ਨਿਗਮ ਵਰਗੀਆਂ ਥਾਵਾਂ ‘ਤੇ ਕੰਮ ਕਰਨ ਲਈ ਰਿਸ਼ਵਤ ਦੇਣੀ ਪਈ ਹੈ। ਸਭ ਤੋਂ ਭ੍ਰਿਸ਼ਟ ਸੂਬੇ ਦਾ ਤਮਗਾ ਰਾਜਸਥਾਨ ਨੂੰ ਮਿਲਿਆ ਹੈ। ਦੁਨੀਆ ਵਿਚ ਹਰ ਸਾਲ 75 ਲੱਖ ਕਰੋੜ ਰੁਪਏ ਰਿਸ਼ਵਤ ਦਿੱਤੀ ਜਾਂਦੀ ਹੈ। ਵਰਲਡ ਬੈਂਕ ਮੁਤਾਬਕ ਦੁਨੀਆ ਭਰ ਵਿਚ ਹਰ ਸਾਲ ਤਕਰੀਬਨ 1 ਟ੍ਰਿਲੀਅਨ ਡਾਲਰ ਯਾਨੀ ਤਕਰੀਬਨ 75 ਲੱਖ ਕਰੋੜ ਰੁਪਏ ਰਿਸ਼ਵਤ ਵਜੋਂ ਦਿੱਤੀ ਜਾਂਦੀ ਹੈ।

Also Read : 11 ਦਸੰਬਰ ਸਵੇਰੇ 9 ਵਜੇ ਤੋਂ ਹੋਵੇਗੀ ਕਿਸਾਨਾਂ ਦੀ ਘਰ ਵਾਪਸੀ, ਸਿੰਘੂ ਬਾਰਡਰ ‘ਤੇ ਖੁਸ਼ੀ ਦਾ ਮਾਹੌਲ

ਉਥੇ ਹੀ ਭ੍ਰਿਸ਼ਟਾਚਾਰ ਤੋਂ ਤਕਰੀਬਨ 300 ਲੱਖ ਕਰੋੜ ਰੁਪਏ ਦੀ ਹਰ ਸਾਲ ਚੋਰੀ ਕੀਤੀ ਜਾਂਦੀ ਹੈ। ਇੰਡੀਅਨ ਪੁਲਿਸ ਫਾਊਂਡੇਸ਼ਨ ਦੀ ਸਰਵੇ ਰਿਪੋਰਟ ਸਮਾਰਟ ਪੁਲਿਸਿੰਗ ਇੰਡੈਕਸ 2021 ਦੇ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾ ਸ਼੍ਰੇਣੀ ਵਿਚ ਖਰਾਬ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਦੀ ਸੂਚੀ ਵਿਚ ਪੰਜਾਬ ਪੁਲਿਸ 8ਵੇਂ ਨੰਬਰ ‘ਤੇ ਹਨ। ਪੰਜਾਬ ਨੂੰ ਇਸ ਸ਼੍ਰੇਣੀ ਵਿਚ 10 ਵਿਚੋਂ 5.56 ਅੰਕ ਮਿਲੇ ਹਨ।

Leave a Reply

Your email address will not be published. Required fields are marked *