ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਲਈ ਭਾਰਤ ਨੇ 15 ਆਦਮੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ ਰਿਪੋਰਟ ਮੁਤਾਬਿਕ ਮੁਬਈ ਦੇ ਬੈਟਰ ਅਜਿੰਕਿਆ ਰਹਾਨੇ ਦਾ ਨਾਮ ਵੀ ਟੀਮ ਵਿੱਚ ਆਇਆ ਹੈ। ਦੱਸ ਦਈਏ ਕਿ 15 ਮਹੀਨਿਆਂ ਬਾਅਦ ਰਹਾਨੇ ਨੂੰ ਟੀਮ ਇੰਡੀਆ ਵਿੱਚ ਜਗ੍ਹਾ ਦਿੱਤੀ ਗਈ ਹੈ। ਰਹਾਨੇ ਨੇ ਆਪਣਾ ਪਿਛਲਾ ਮੁਕਾਬਲਾ 11 ਜਨਵਰੀ 2022 ਨੂੰ ਸਾਊਥ ਅਫਰੀਕਾ ਦੇ ਖਿਲਾਫ ਖੇਡਿਆ ਸੀ।
WTC ਦਾ ਫਾਈਨਲ 7 ਤੋਂ 11 ਜੂਨ ਨੂੰ ਇੰਗਲੈਂਡ ਦੇ ਓਵਲ ਮੈਦਾਨ ਵਿੱਚ ਇੰਡੀਆ ਅਤੇ ਆਸਟ੍ਰੇਲੀਆ ਦੇ ਵਿਚਾਲੇ ਖੇਡਿਆ ਜਾਵੇਗਾ।
ਰਹਾਨੇ ਦਾ IPL ਦੇ 16ਵੇਂ ਸੀਜਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਉਨ੍ਹਾਂ ਵੱਲੋਂ ਇਸ ਸੀਜਨ ਵਿੱਚ ਅਕਰਾਤਮਕ ਬੱਲੇਬਾਜ਼ੀ ਕੀਤੀ ਜਾ ਰਹੀ ਹੈ। ਹੁਣ ਤੱਕ ਖੇਡੇ ਗਏ 5 ਮੈਚਾਂ ਵਿੱਚ ਰਹਾਨੇ ਨੇ 52.25 ਦੀ ਔਸਤ ਨਾਲ 209 ਰਨ ਬਣਾਏ ਹਨ ਅਤੇ ਉਨ੍ਹਾਂ ਦਾ ਸਟਰਾਇਕ ਰੇਟ 199.05 ਰਿਹਾ ਹੈ।
ਰਹਾਨੇ ਨੇ ਕੇਕੇ ਆਰ ਦੇ ਖਿਲਾਫ 29 ਗੇਂਦਾਂ ਵਿੱਚ 71 ਰਨਾਂ ਦੀ ਨਾਬਾਦ ਪਾਰੀ ਖੇਡੀ ਹੈ। ਮੈਚ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 5 ਛੱਕੇ ਲਗਾਏ ਹਨ। ਉਥੇ ਹੀ ਮੁਬਈ ਦੇ ਖਿਲਾਫ ਰਹਾਨੇ ਨੇ 27 ਗੇਂਦਾਂ ਵਿੱਚ 61 ਰਨਾਂ ਦੀ ਪਾਰੀ ਖੇਡਕੇ ਆਪਣੀ ਟੀਮ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਰਹਾਨੇ ਨੇ ਹੁਣ ਤੱਕ 82 ਟੈਸਟ ਮੈਚ ਖੇਡੇ ਹਨ ਜਿੰਨਾਂ ਵਿੱਚ ਉਨ੍ਹਾਂ ਦਾ ਔਸਤ 38.52 ਹੈ ਅਤੇ ਉਹ 5 ਹਜ਼ਾਰ ਰਨਾਂ ਦੇ ਪੂਰੇ ਹੋਣ ਤੋਂ 69 ਰਨ ਹੀ ਪਿੱਛੇ ਹਨ। ਜਿਸ ਵਿੱਚ ਉਨ੍ਹਾਂ ਨੇ 12 ਛੱਤਕ ਅਤੇ 25 ਅਰਧਛੱਤਕ ਲਗਾਏ ਹਨ।