ਨਵੀਂ ਦਿੱਲੀ- ਡੇਰਾ ਮੁਖੀ ਰਾਮ ਰਹੀਮ ਉੱਤੇ ਚੱਲ ਰਹੇ ਰੰਜੀਤ ਕਤਲ ਮਾਮਲੇ ਵਿਚ ਕੱਲ 18 ਅਗਸਤ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਵੇਗੀ। ਸੁਣਵਾਈ ਦੌਰਾਨ ਮਾਮਲੇ ਵਿਚ ਦੋਸ਼ੀ ਰਾਮ ਰਹੀਮ ਤੇ ਕ੍ਰਿਸ਼ਨ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣਗੇ ਜਦਕਿ ਹੋਰ ਦੋਸ਼ੀ ਅਵਤਾਰ, ਜਸਵੀਰ ਤੇ ਸਬਦਿਲ ਸਿੱਧੇ ਅਦਾਲਤ ਵਿਚ ਪੇਸ਼ ਹੋਣਗੇ।
ਪੜੋ ਹੋਰ ਖਬਰਾਂ: ਪੈਗਾਸਸ ਮਾਮਲੇ ‘ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ 10 ਦਿਨ ਦੇ ਅੰਦਰ ਮੰਗਿਆ ਜਵਾਬ
ਪਿਛਲੀ ਸੁਣਵਾਈ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਦੋਸ਼ੀਆਂ ਦੇ ਵਕੀਲ ਵਲੋਂ ਫਾਈਨਲ ਬਹਿਸ ਪੂਰੀ ਕਰ ਲਈ ਗਈ ਸੀ। ਦੋਸ਼ੀਆਂ ਦੇ ਵਕੀਲਾਂ ਵਲੋਂ ਕੱਲ ਫਾਈਨਲ ਬਹਿਸ ਦੇ ਦਸਤਾਵੇਜ਼ ਕੱਲ ਸੀਬੀਆਈ ਕੋਰਟ ਵਿਚ ਜਮਾ ਕਰਵਾਏ ਜਾਣਗੇ ਤੇ ਕੱਲ ਇਸ ਮਾਮਲੇ ਵਿਚ ਜੇਕਰ ਸੀਬੀਆਈ ਬਹਿਸ ਕਰਨਾ ਚਾਹੇਦੀ ਤਾਂ ਕੋਰਟ ਵਲੋਂ ਸੀਬੀਆਈ ਤੋਂ ਪੁੱਛਿਆ ਜਾਵੇਹਾ, ਨਹੀਂ ਤਾਂ ਬਚਾਅ ਪੱਖ ਵਲੋਂ ਫਾਈਨਲ ਬਹਿਸ ਦੇ ਦਸਤਾਵੇਜ਼ ਜਮਾ ਕਰਵਾਉਣ ਤੋਂ ਬਾਅਦ ਸੀਬੀਆਈ ਕੋਰਟ ਆਖਰੀ ਫੈਸਲੇ ਲਈ ਅਗਲੀ ਤਰੀਕ ਨਿਰਧਾਰਿਤ ਕਰੇਗੀ ਤੇ ਤੈਅ ਕੀਤੀ ਗਈ ਤਰੀਕ ਉੱਤੇ ਸੀਬੀਆਈ ਆਪਣਾ ਆਖਰੀ ਫੈਸਲਾ ਸੁਣਾ ਸਕਦੀ ਹੈ।
ਪੜੋ ਹੋਰ ਖਬਰਾਂ: ਸੈਫ ਅਲੀ ਖਾਨ ਨੇ ਕਿਰਾਏ ਉੱਤੇ ਦਿੱਤਾ ਆਪਣਾ ਪੁਰਾਣਾ ਘਰ, ਕੀਮਤ ਜਾਣ ਹੋਵੋਗੇ ਹੈਰਾਨ!
ਪੜੋ ਹੋਰ ਖਬਰਾਂ: ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਵਿਗੜੀ ਸਿਹਤ, ਸਵਾਗਤ ਪ੍ਰੋਗਰਾਮ ਵਿਚਾਲਿਓਂ ਲਿਜਾਇਆ ਗਿਆ ਹਸਪਤਾਲ