ਫਿਰੋਜ਼ਪੁਰ (ਸੰਨੀ ਚੋਪੜਾ) ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਦੀ ਕਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਬੀਮਾਰ ਹੋਣ ਪਿੱਛੋਂ ਮੌਤ ਹੋ ਗਈ ਸੀ। ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਦੀਆਂ ਅਸਥੀਆਂ ਉਹਨਾਂ ਦੀ ਧਰਮ ਪਤਨੀ ਤੇਜਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਅਤੇ ਹੋਰ ਰਿਸ਼ਤੇਦਾਰ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੀ ਸ਼ਹੀਦੀ ਸਮਾਧ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਦਿਆਵੰਤੀ ਪੰਜਾਬ ਮਾਤਾ ਜੀ ਦੇ ਨਮਸਤਕ ਹੋ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਬਾਅਦ ਵਿੱਚ ਹੁਸੈਨੀਵਾਲਾ ਸਤਲੁਜ ਦਰਿਆ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ ਅਭੈ ਦੀਆਂ ਅਸਥੀਆਂ ਪਰਿਵਾਰ ਵਲੋਂ ਜਲ ਪਰਵਾਹ ਕੀਤੀਆਂ ਗਈਆਂ।
ਇਹ ਵੀ ਪੜ੍ਹੋ- ਕਾਲਾ ਦਿਵਸ ਮੌਕੇ ਰਾਕੇਸ਼ ਟਿਕੈਤ ਦੀਆਂ ਇਸ ਅੰਦਾਜ਼ ਵਿਚ ਤਸਵੀਰਾਂ ਹੋਈਆਂ ਵਾਇਰਲ
ਇਹ ਵੀ ਪੜ੍ਹੋ- ਮਿਲਖਾ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਵੀ ਰਿਪੋਰਟ ਪਾਜ਼ੇਟਿਵ, ਹਸਪਤਾਲ ਵਿਚ ਦਾਖਲ
ਇਸ ਮੌਕੇ ਪਰਿਵਾਰ ਦੇ ਨਾਲ ਫਿਰੋਜ਼ਪੁਰ ਦੇ ਐਸ ਡੀ ਐਮ ਅਤੇ ਪ੍ਰਸ਼ਾਸਨ ਮੌਜੂਦ ਸੀ। ਦੱਸਣਯੋਗ ਹੈ ਕਿ ਦੇਸ਼ ਤੇ ਕੌਮ ਦੇ ਮਹਾਨ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਜਿਨ੍ਹਾਂ ਦੀ ਬੀਤੀ 14 ਮਈ ਨੂੰ ਕਰੋਨਾ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਹੋਇਆ। ਜਿੱਥੇ ਵੈਰਾਗਮਈ ਕੀਰਤਨ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਨਵੀ ਬਣੀ SIT ਨੇ ਜਾਂਚ ਵਿਚ ਲਿਆਂਦੀ ਤੇਜ਼ੀ
ਅਭੈ ਸੰਧੂ ਭਗਤ ਸਿੰਘ ਦੇ ਛੋਟੇ ਭਰਾ ਸਰਦਾਰ ਕੁਲਬੀਰ ਸਿੰਘ ਦਾ ਬੇਟਾ ਹੈ। ਅਭੈ ਨੇ ਵੀ ਆਪਣੇ ਪਿਤਾ ਦੀ ਤਰ੍ਹਾਂ ਨੈਸ਼ਨਲ ਆਰਕਾਈਵਜ਼ ਵਿੱਚ ਰੱਖੀਆਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ। ਪਰ ਉਨ੍ਹਾਂ ਹੱਥ ਹਮੇਸ਼ਾ ਨਿਰਾਸ਼ਾ ਲੱਗੀ। ਸ਼ਹੀਦ ਭਗਤ ਸਿੰਘ ਨਾਲ ਸਬੰਧਤ ਫਾਈਲਾਂ ਗੁਪਤ ਰੱਖੀਆਂ ਗਈਆਂ।