ਨੈਸ਼ਨਲ ਹਾਈਵੇਅ ਤੇ ਵਾਪਰਿਆ ਸੜਕ ਹਾਦਸਾ
ਟਰੈਕਟਰ ਤੇ ਕਾਰ ਵਿਚਾਲੇ ਹੋਈ ਟੱਕਰ
ਲੁਧਿਆਣਾ (ਰਾਜਵਿੰਦਰ ਸਿੰਘ): ਅੱਜ ਨੈਸ਼ਨਲ ਹਾਈਵੇਅ ਤੇ ਟਰੈਕਟਰ-ਟਰਾਲੀ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ , ਹਾਲਾਂਕਿ ਹਾਦਸੇ ‘ਚ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਪਰ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਾਸਾਨ ਤੋਂ ਬਚਾਅ ਰਿਹਾ
ਹਾਦਸਾ ਹੋਣ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਉੱਥੇ ਹੀ ਮੌਕੇ ਤੇ ਮੌਜੂਦ ਕਾਰ ਚਾਲਕ ਨੇ ਕਿਹਾ ਕਿ ਉਹ ਪਾਤੜਾਂ ਤੋਂ ਆਪਣੇ ਕਸ਼ਮੀਰ ਸਥਿਤ ਘਰ ਜਾ ਰਹੇ ਸਨ ਪਰ ਅਚਾਨਕ ਹੀ ਗਲਤ ਦਿਸ਼ਾ ਚੋਂ ਆ ਰਹੇ ਟਰੈਕਟਰ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ