ਹੱਥ ਜੋੜਦੇ ਨਜ਼ਰ ਆਏ ਰੋਹਿਤ ਸ਼ਰਮਾ, ਜਾਣੋ ਕਿਵੇਂ ਕੈਮਰਾਮੈਨ ਨੇ ਲਗਵਾ ਦਿੱਤੀ ਹਿਟਮੈਨ ਦੀ ਕਲਾਸ ?

IPL 2024 : ਆਈਪੀਐਲ ਦਾ 17ਵਾਂ ਸੀਜ਼ਨ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਲਈ ਕੁਝ ਖਾਸ ਨਹੀਂ ਰਿਹਾ। ਉਨ੍ਹਾਂ ਨੂੰ ਸਾਲ 2024 ’ਚ…

IPL 2024 : ਆਈਪੀਐਲ ਦਾ 17ਵਾਂ ਸੀਜ਼ਨ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਲਈ ਕੁਝ ਖਾਸ ਨਹੀਂ ਰਿਹਾ। ਉਨ੍ਹਾਂ ਨੂੰ ਸਾਲ 2024 ’ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਟੀਮ ਦਾ ਇਸ ਸਾਲ ਪ੍ਰਦਰਸ਼ਨ ਸ਼ਰਮਨਾਕ ਰਿਹਾ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਉਨ੍ਹਾਂ ਨੂੰ ਪਹਿਲਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਤੋਂ ਹੱਥ ਧੋਣੇ ਪਏ ਫਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚਾਲੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਖਿਰ ਇਹ ਚਰਚਾ ਦਾ ਵਿਸ਼ਾ ਕਿਉਂ ਬਣਿਆ ਹੋਇਆ ਹੈ। 
ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਰੋਹਿਤ ਸ਼ਰਮਾ ਕੈਮਰਾਮੈਨ ਦੇ ਸਾਹਮਣੇ ਹੱਥ ਜੋੜਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਡੀਓ ਬਾਰੇ ਵੀ ਗੱਲ ਕਰ ਰਹੇ ਹਨ। 
ਦਰਅਸਲ, ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਵੀ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕੇਕੇਆਰ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਕਹਿ ਰਹੇ ਸਨ ਕਿ ਉਹ ਇਸ ਸੀਜ਼ਨ ਤੋਂ ਬਾਅਦ ਮੁੰਬਈ ਇੰਡੀਅਨਜ਼ ਨੂੰ ਛੱਡ ਦੇਣਗੇ ਅਤੇ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੈ। ਇਸ ਵੀਡੀਓ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਅਤੇ ਖ਼ਬਰਾਂ ਦੀ ਮੰਨੀਏ ਤਾਂ ਹਿਟਮੈਨ ਨੂੰ ਮੈਨੇਜਮੈਂਟ ਤੋਂ ਕਾਫ਼ੀ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਕਾਰਨ ਹੈ ਕਿ ਉਹ ਕੈਮਰਾਮੈਨ ਵੱਲੋਂ ਮੁੜ ਤੋਂ ਵੀਡੀਓ ਬਣਾਉਣ ਸਮੇਂ ਹੱਥ ਜੋੜਦੇ ਨਜ਼ਰ ਆਏ।
ਫ਼ਿਲਹਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰੋਹਿਤ ਸ਼ਰਮਾ ਆਪਣੇ ਪੁਰਾਣੇ ਸਾਥੀਆਂ ਨਾਲ ਗੱਲ ਕਰ ਰਹੇ ਹਨ, ਜਿਸ ‘ਚ ਧਵਲ ਕੁਲਕਰਨੀ ਵੀ ਸ਼ਾਮਲ ਹੈ। ਇਸ ਦੌਰਾਨ ਜਦੋਂ ਕੈਮਰਾਮੈਨ ਕੈਮਰਾ ਲੈ ਕੇ ਉਸ ਵੱਲ ਆਇਆ ਤਾਂ ਉਹ ਉਸ ਨੂੰ ਕਹਿੰਦੇ ਨਜ਼ਰ ਆਏ, ‘ਭਾਈ, ਆਡੀਓ ਬੰਦ ਕਰ ਦਿਓ, ਇੱਕ ਆਡੀਓ ਨੇ ਪਹਿਲਾਂ ਹੀ ਮੇਰੀ ਵਾਟ ਲਗਾ ਦਿੱਤੀ।
ਖ਼ਬਰਾਂ ਮੁਤਾਬਕ ਜਦੋਂ ਤੋਂ ਹਾਰਦਿਕ ਪਾਂਡਿਆ ਮੁੰਬਈ ਦੇ ਕਪਤਾਨ ਬਣੇ ਹਨ, ਉਦੋਂ ਤੋਂ ਹੀ ਟੀਮ ਦੇ ਖਿਡਾਰੀਆਂ ਵਿਚਾਲੇ ਵਿਵਾਦ ਛਿੜ ਗਿਆ ਹੈ। ਪਾਂਡਿਆ ਦੀ ਕਪਤਾਨੀ ‘ਚ ਟੀਮ ਦੇ ਖਿਡਾਰੀ ਖੁਸ਼ ਨਹੀਂ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਮੁੰਬਈ ਇਸ ਸੈਸ਼ਨ ‘ਚ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਹੈ। ਇਸ ਸੀਜ਼ਨ ‘ਚ ਹਾਰਦਿਕ ਦੀ ਕਪਤਾਨੀ ‘ਚ ਮੁੰਬਈ ਨੇ 14 ‘ਚੋਂ ਸਿਰਫ 4 ਮੈਚ ਜਿੱਤੇ ਹਨ।

Leave a Reply

Your email address will not be published. Required fields are marked *