ਆਈਪੀਐਲ 2024 ਦੇ 29ਵੇਂ ਮੁਕਾਬਲੇ MI ਬਨਾਮ CSK ਦੇ ਸ਼ਤਕ ਵੀਰ ਰੋਹਿਤ ਸ਼ਰਮਾ moye moye ਮੂਮੈਂਟ ਦਾ ਸ਼ਿਕਾਰ ਹੋ ਗਏ। ਇਸ ਕਰ ਕੇ ਪ੍ਰਸ਼ੰਸਕਾਂ ਨੂੰ ਹੱਸਣ ਦਾ ਮੌਕਾ ਮਿਲ ਗਿਆ। ਇਹ ਵੇਖ ਕੇ ਰੋਹਿਤ ਸ਼ਰਮਾ ਦੀ ਪਤਨੀ ਦਾ ਰਿਐਕਸ਼ਨ ਵੀ ਬੇਹੱਦ ਵਾਇਰਲ ਹੋ ਰਿਹਾ ਹੈ।
ਭਾਵੇਂ ਮੁੰਬਈ ਇਹ ਮੈਚ ਜਿੱਤ ਨਹੀਂ ਸਕੀ ਪਰ ਹਿਟਮੈਨ ਦੇ ਸੈਂਕੜੇ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਰੋਹਿਤ ਨੇ 63 ਗੇਂਦਾਂ ਵਿੱਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 105* ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਉਨ੍ਹਾਂ ਦਾ ਸੈਂਕੜਾ ਮੈਚ ਵਿਚ ਟੀਮ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ ਜਿੱਤ ਦਿਵਾਉਣ ‘ਚ ਮਦਦ ਨਹੀਂ ਕਰ ਸਕਿਆ।
ਮੈਚ ਵਿਚ ਫੀਲਡਿੰਗ ਦੌਰਾਨ ਰੋਹਿਤ ਸ਼ਰਮਾ ਨਾਲ ਅਜਿਹੀ ਘਟਨਾ ਵਾਪਰੀ ਕਿ ਸਾਰੇ ਹੱਸਣ ਲੱਗ ਗਏ। ਲਾਈਵ ਮੈਚ ‘ਚ ਫੀਲਡਿੰਗ ਕਰਦੇ ਸਮੇਂ ਰੋਹਿਤ ਸ਼ਰਮਾ ਦੀ ਪੈਂਟ ਉਤਰ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਨਾਲ ਕੈਚ ਕਰਨ ਦੀ ਕੋਸ਼ਿਸ਼ ਦੌਰਾਨ ਵਾਪਰੀ। 12ਵੇਂ ਓਵਰ ਦੀ ਚੌਥੀ ਗੇਂਦ ‘ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਲੈੱਗ ਸਾਈਡ ਵੱਲ ਸ਼ਾਟ ਖੇਡਿਆ। ਇਸ ਪਾਸੇ ਰੋਹਿਤ ਸ਼ਰਮਾ ਫੀਲਡਿੰਗ ਕਰ ਰਹੇ ਸਨ। ਗੇਂਦ ਨੂੰ ਹਵਾ ਵਿੱਚ ਦੇਖ ਕੇ ਰੋਹਿਤ ਸ਼ਰਮਾ ਗੇਂਦ ਨੂੰ ਫੜਨ ਲਈ ਦੌੜਿਆ ਪਰ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਹ ਕੈਚ ਨਹੀਂ ਫੜ ਸਕਿਆ ਪਰ ਇਸ ਦੌਰਾਨ ਉਸ ਦੀ ਪੈਂਟ ਖਿਸਕ ਗਈ।
View this post on Instagram
ਰੋਹਿਤ ਸ਼ਰਮਾ ਦੇ ਇਸ ਮੋਏ-ਮੋਏ ਮੋਮੈਂਟ ‘ਤੇ ਪਤਨੀ ਰਿਤਿਕਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਸ ਘਟਨਾ ਨੂੰ ਦੇਖ ਕੇ ਰਿਤਿਕਾ ਪੂਰੀ ਤਰ੍ਹਾਂ ਸ਼ਰਮਸਾਰ ਹੋ ਗਈ, ਜੋ ਸਟੈਂਡ ‘ਤੇ ਬੈਠ ਕੇ ਮੈਚ ਦੇਖ ਰਹੀ ਸੀ।