Jaipur Firing News: ਮਹਾਰਾਸ਼ਟਰ ‘ਚ ਪਾਲਘਰ ਸਟੇਸ਼ਨ ਨੇੜੇ ਚੱਲਦੀ ਟਰੇਨ ‘ਤੇ ਗੋਲੀਬਾਰੀ ‘ਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦਰਅਸਲ, ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਜੈਪੁਰ ਐਕਸਪ੍ਰੈਸ ਟਰੇਨ ਦੇ ਅੰਦਰ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਜਵਾਨ ਨੇ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇੱਕ ਅਧਿਕਾਰੀ ਦੇ ਅਨੁਸਾਰ, ਜਵਾਨ ਨੇ ਆਪਣੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਹੋਰ ਆਰਪੀਐਫ ਜਵਾਨ ਅਤੇ ਟ੍ਰੇਨ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਤ ਹੋ ਗਈ। ਟਰੇਨ ਜੈਪੁਰ ਤੋਂ ਮੁੰਬਈ ਜਾ ਰਹੀ ਸੀ। ਪਾਲਘਰ ਮੁੰਬਈ ਤੋਂ ਲਗਭਗ 100 ਕਿਲੋਮੀਟਰ ਦੂਰ ਹੈ।
ਹਿਰਾਸਤ ਵਿੱਚ ਪੁਲਿਸ ਅਧਿਕਾਰੀ
ਆਰਪੀਐਫ ਦੇ ਏਐਸਆਈ ਅਤੇ ਤਿੰਨ ਹੋਰ ਯਾਤਰੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਨੇ ਦਹਿਸਰ ਸਟੇਸ਼ਨ ਦੇ ਕੋਲ ਟਰੇਨ ਤੋਂ ਛਾਲ ਮਾਰ ਦਿੱਤੀ। ਪੱਛਮੀ ਰੇਲਵੇ ਨੇ ਦੱਸਿਆ ਕਿ ਮੁਲਜ਼ਮ ਕਾਂਸਟੇਬਲ ਨੂੰ ਹਥਿਆਰ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਬੀ5 ਕੋਚ ‘ਚ ਗੋਲੀਬਾਰੀ
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਘਟਨਾ ਜੈਪੁਰ ਐਕਸਪ੍ਰੈੱਸ ਟਰੇਨ (12956) ਦੇ ਬੀ5 ਕੋਚ ‘ਚ ਵਾਪਰੀ। ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਐਸਕਾਰਟ ਡਿਊਟੀ ‘ਤੇ ਮੌਜੂਦ ਸੀ.ਟੀ.ਚੇਤਨ ਨੇ ਐਸਕਾਰਟ ਇੰਚਾਰਜ ਏ.ਐਸ.ਆਈ. ‘ਤੇ ਗੋਲੀ ਚਲਾਈ। ਟਰੇਨ ਬੋਰੀਵਲੀ ਪਹੁੰਚ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਚੇਤਨ ਕੁਮਾਰ ਚੌਧਰੀ ਨੇ ਚੱਲਦੀ ਰੇਲਗੱਡੀ ਵਿੱਚ ਆਪਣੀ ਐਸਕਾਰਟ ਡਿਊਟੀ ਇੰਚਾਰਜ ਏਐਸਆਈ ਟੀਕਾ ਰਾਮ ਮੀਨਾ ’ਤੇ ਗੋਲੀ ਚਲਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਆਪਣੇ ਸੀਨੀਅਰ ਨੂੰ ਮਾਰਨ ਤੋਂ ਬਾਅਦ, ਕਾਂਸਟੇਬਲ ਦੂਜੇ ਕੋਚ ਵਿੱਚ ਗਿਆ ਅਤੇ ਤਿੰਨ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਇਸ ਕਾਂਸਟੇਬਲ ਨੂੰ ਪੁਲਿਸ ਨੇ ਰੇਲਵੇ ਪੁਲਿਸ ਅਤੇ ਆਰਪੀਐਫ ਅਧਿਕਾਰੀਆਂ ਦੀ ਮਦਦ ਨਾਲ ਮੀਰਾ ਰੋਡ ਤੋਂ ਫੜਿਆ ਹੈ।