ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹਾਲਾਤ ਬੇਕਾਬੂ ਹੋ ਗਏ ਹਨ। ਬੀਤੇ ਦਿਨੀਂ ਦੇਸ਼ ’ਚ 3 ਲੱਖ 10 ਹਜ਼ਾਰ 580 ਵਿਅਕਤੀਆਂ ’ਚ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਅੰਕੜਾ ਬੀਤੇ 25 ਦਿਨਾਂ ’ਚ ਸਭ ਤੋਂ ਘੱਟ ਹੈ। ਜੇਕਰ ਅਪ੍ਰੈਲ ਦੀ ਗੱਲ ਕਰੀਏ ‘ਤੇ 2 ਲੱਖ 94 ਹਜ਼ਾਰ 378 ਨਵੇਂ ਮਾਮਲਿਆਂ ਆਏ ਸਨ। ਦੇਸ਼ ਵਿੱਚ ਕੱਲ੍ਹ 4,075 ਵਿਅਕਤੀਆਂ ਦੀ ਮੌਤ ਹੋ ਗਈ।
India reports 3,11,170 new #COVID19 cases, 3,62,437 discharges and 4,077 deaths in the last 24 hours, as per Union Health Ministry
Total cases: 2,46,84,077
Total discharges: 2,07,95,335
Death toll: 2,70,284
Active cases: 36,18,458Total vaccination: 18,22,20,164 pic.twitter.com/fbSxJtb1vD
— ANI (@ANI) May 16, 2021
ਦੱਸਣਯੋਗ ਹੈ ਕਿ ਕਾਰੋਨਾ ਮਾਮਲੇ ਵਧਣ ਕਰਕੇ ਦੇਸ਼ ਦੇ 19 ਰਾਜਾਂ ਵਿੱਚ ਮੁਕੰਮਲ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 34,848 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ 59,073 ਡਿਸਚਾਰਜ ਅਤੇ 960 ਮੌਤਾਂ ਹੋਈਆਂ ਹਨ। ਕੁੱਲ ਕੇਸ 53,44,063 ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 80,512 ਸੀ। ਹੁਣ ਤੱਕ 47,67,053 ਮਰੀਜ਼ ਠੀਕ ਹੋ ਚੁੱਕੇ ਹਨ।
ਤਾਮਿਲਨਾਡੂ ਵਿੱਚ ਕੋਰੋਨਾ ਦੇ 33,658 ਨਵੇਂ ਕੇਸ ਦਰਜ ਕੀਤੇ ਗਏ ਹਨ। 24 ਘੰਟਿਆਂ ਵਿੱਚ 303 ਮੌਤਾਂ ਹੋਈਆਂ ਹਨ। UP ਵਿਚ ਵੀ ਕੋਰੋਨਾ ਮਾਮਲੇ ਵਧਣ ਕਰਕੇ ਤਾਲਾਬੰਦੀ ਨੂੰ 24 ਮਈ ਤੱਕ ਵਧਾ ਦਿੱਤਾ ਗਿਆ ਸੀ।