ਇਕੋ ਇਲਾਕੇ ਵਿਚੋਂ 48 ਘੰਟਿਆਂ ਵਿਚ ਛੇ ਕੁੜੀਆਂ ਤੇ ਇਕ ਮੁੰਡੇ ਨੇ ਕੀਤੀ ਖੁ.ਦਕੁਸ਼ੀ, ਕਿਸੇ ਨੇ ਲਿਆ ਫਾਹਾ, ਕਿਸੇ ਨੇ…

National news :  ਪਿਛਲੇ 48 ਘੰਟਿਆਂ ‘ਚ ਇਕੋ ਸੂਬੇ ਵਿਚ 7 ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਖੁ.ਦਕੁਸ਼ੀ ਕਰ ਲਈ। ਇਹ ਸਾਰੇ ਮਾਮਲੇ ਤੇਲੰਗਾਨਾ ਤੋਂ ਸਾਹਮਣੇ…

National news :  ਪਿਛਲੇ 48 ਘੰਟਿਆਂ ‘ਚ ਇਕੋ ਸੂਬੇ ਵਿਚ 7 ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਖੁ.ਦਕੁਸ਼ੀ ਕਰ ਲਈ। ਇਹ ਸਾਰੇ ਮਾਮਲੇ ਤੇਲੰਗਾਨਾ ਤੋਂ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ ਖੁ.ਦਕੁਸ਼ੀ ਕਰਨ ਵਾਲੇ ਸਾਰੇ ਬੱਚੇ ਤੇਲੰਗਾਨਾ ਬੋਰਡ ਦੀ ਇੰਟਰਮੀਡੀਏਟ ਪ੍ਰੀਖਿਆ ਵਿਚ ਫੇਲ੍ਹ ਹੋ ਗਏ ਸਨ। ਪ੍ਰੀਖਿਆ ‘ਚ ਫੇਲ੍ਹ ਹੋਣ ਦਾ ਗਮ ਅਜਿਹਾ ਲਾਇਆ ਕਿ ਮੌ.ਤ ਨੂੰ ਗਲੇ ਲਾਉਣਾ ਆਸਾਨ ਜਾਪਿਆ।
ਬੋਰਡ ਨੇ 24 ਅਪ੍ਰੈਲ ਨੂੰ ਹੀ ਪਹਿਲੇ ਤੇ ਦੂਜੇ ਸਾਲ ਦੇ ਨਤੀਜੇ ਐਲਾਨ ਦਿੱਤੇ ਸਨ। ਮਹਿਬੂਬਾਬਾਦ ਦੇ ਪੁਲਿਸ ਸੁਪਰਡੈਂਟ ਦੇ ਅਨੁਸਾਰ, ਪ੍ਰੀਖਿਆ ਵਿਚ ਫੇਲ੍ਹ ਹੋਣ ਤੋਂ ਬਾਅਦ ਦੋ ਲੜਕੀਆਂ ਨੇ ਕਥਿਤ ਤੌਰ ‘ਤੇ ਖੁ.ਦਕੁਸ਼ੀ ਕਰ ਲਈ। ਪੁਲਿਸ ਦੇ ਡਿਪਟੀ ਕਮਿਸ਼ਨਰ (ਪੂਰਬੀ ਜ਼ੋਨ) ਆਰ ਗਿਰਧਰ ਨੇ ਕਿਹਾ ਕਿ ਪਹਿਲੇ ਸਾਲ ਦੇ ਇੱਕ ਹੋਰ ਵਿਦਿਆਰਥੀ ਨੇ ਪ੍ਰੀਖਿਆ ਵਿਚ ਫੇਲ੍ਹ ਹੋਣ ਤੋਂ ਬਾਅਦ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ।  
ਨਲਕੁੰਟਾ ਇਲਾਕੇ ਦਾ ਇੱਕ ਹੋਰ ਲੜਕਾ ਜਾਡਚੇਰਲਾ ਵਿਚ ਰੇਲਵੇ ਟ੍ਰੈਕ ਦੇ ਕੋਲ ਮ੍ਰਿਤਕ ਪਾਇਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੀ ਮੌ.ਤ ਦਾ ਕਾਰਨ ਪ੍ਰੀਖਿਆਵਾਂ ‘ਚ ਖ਼ਰਾਬ ਪ੍ਰਦਰਸ਼ਨ ਸੀ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਬਾਰੇ ਮਾਨਚੇਰੀਅਲ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਇੰਟਰਮੀਡੀਏਟ ਪਹਿਲੇ ਸਾਲ ਦੇ ਤਿੰਨ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਫੇਲ੍ਹ ਹੋਣ ਕਾਰਨ ਵੱਖ-ਵੱਖ ਥਾਵਾਂ ‘ਤੇ ਖੁ.ਦਕੁਸ਼ੀ ਕਰ ਲਈ ਹੈ। ਖੁ.ਦਕੁਸ਼ੀ ਕਰਕੇ ਮਰਨ ਵਾਲੇ ਬਾਕੀ ਸਾਰੀਆਂ 16 ਜਾਂ 17 ਸਾਲ ਦੀ ਉਮਰ ਦੀਆਂ ਲੜਕੀਆਂ ਹਨ ਜੋ ਇੱਕ ਜਾਂ ਇੱਕ ਤੋਂ ਵੱਧ ਪ੍ਰੀਖਿਆਵਾਂ ਵਿੱਚ ਫੇਲ੍ਹ ਹੋ ਗਈਆਂ ਸਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਫਾ.ਹਾ ਲੈ ਕੇ, ਕਿਸੇ ਕਮਿਊਨਿਟੀ ਖੂਹ ਵਿੱਚ ਛਾਲ ਮਾਰ ਕੇ ਜਾਂ ਛੱਪੜ ਵਿੱਚ ਡੁੱਬ ਕੇ ਆਪਣੀ ਜਾਨ ਲੈ ਲਈ। ਜਿਨ੍ਹਾਂ ਖੇਤਰਾਂ ਤੋਂ ਇਹ ਮਾਮਲੇ ਸਾਹਮਣੇ ਆਏ ਸਨ, ਉਨ੍ਹਾਂ ਵਿੱਚ ਹੈਦਰਾਬਾਦ ਦੇ ਬਾਹਰਵਾਰ ਰਾਜੇਂਦਰਨਗਰ, ਖੰਮਮ, ਮਹਿਬੂਬਾਬਾਦ ਅਤੇ ਕੋਲੂਰ ਸ਼ਾਮਲ ਹਨ।

Leave a Reply

Your email address will not be published. Required fields are marked *