ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਰਹੂਮ ਗਾਇਕ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਸਿੱਧੂ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਸੰਨੀ ਮਾਲਟਨ ਦੀ ਇਕ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਨੇ ਇਸ ਪੋਸਟ ਵਿਚ ਉਸ ਨੇ ਇਕ ਰੀਲ ਸਾਂਝੀ ਕੀਤੀ ਹੈ ਜਿਸ ਵਿਚ ਬ੍ਰੈਂਪਟਨ ਅਤੇ ਮਾਨਸਾ ਵਿਚ ਤੂਫ਼ਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਹਾਂ ਥਾਵਾਂ ਦਾ ਤਾਪਮਾਨ ਦਰਸਾਇਆ ਗਿਆ ਹੈ। ਇਸ ਉੱਪਰ ਲਿਖਿਆ ਹੈ ‘Scary Hours Alert, Nowhere is safe!’ ਇਸ ਨਾਲ ਸੰਨੀ ਮਾਲਟਨ ਨੇ ਲਿਖਿਆ ਹੈ ਕਿ, “ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲਾ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ ‘ਤੇ 1 ਲੱਖ ਕੁਮੈਂਟ ਕਰੋ, ਪੋਸਟ ‘ਤੇ 1 ਲੱਖ ਕੁਮੈਂਟ ਪੂਰੇ ਹੁੰਦਿਆਂ ਹੀ ਇਸ ਦਾ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ।”
View this post on Instagram
ਇੱਥੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਕਈ ਗਾਣਿਆਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਸੰਨੀ ਮਾਲਟਨ ਅਤੇ ਬਿੱਗ ਬਰਡ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ ‘ਲੈਵਲਸ’, ‘ਨੈਵਰ ਫੋਲਡ’, ‘ਜਸਟ ਲਿਸਨ’ ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ।