Sidhu Moose Wala Song on Billboard: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਹਾਲ ਹੀ ‘ਚ ਗਾਇਕ ਦੇ ਨਵੇਂ ਗੀਤ ‘ਮੇਰਾ ਨਾਂ’ ਨੇ ਨਵੀਂ ਉਪਲਬਧੀ ਹਾਸਿਲ ਕੀਤੀ ਹੈ, ਹੁਣ ਇਹ ਗੀਤ ਨੇ ਯੂਟਿਊਬ ਤੋਂ ਬਾਅਦ ਬਿਲਬੋਰਡ ‘ਤੇ ਵੀ ਆਪਣੀ ਥਾਂ ਬਣਾ ਲਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਮੂਸੇਵਾਲਾ ਦਾ ਇਹ ਨਵਾਂ ਗੀਤ ‘ਮੇਰਾ ਨਾਂ’ ਬਿਲਬੋਰਡ ‘ਤੇ ਵੀ ਆਪਣੀ ਥਾਂ ਬਣਾ ਚੁੱਕਾ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਦੇ ਨਾਲ ਬੁਰਨਾ ਬੁਆਏ ਤੇ steel banglez ਨੇ ਵੀ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਗੀਤ ‘ਚ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ।
‘ਬਿਲਬੋਰਡ’ ਦੀ ‘ਵਰਲਡਵਾਈਡ ਟੌਪ ਟਰੈਂਡਿੰਗ 100 ਗੀਤਾਂ’ ਦੀ ਸੂਚੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਮੇਰਾ ਨਾਂ’ ਨੇ 12ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਸਿੱਧੂ ਮੂਸੇਵਾਲਾ ਦੇ ਫੈਨਜ਼ ਬੇਹੱਦ ਖੁਸ਼ ਹਨ।