Singapur Flight : ਸਿੰਗਾਪੁਰ ਫਲਾਈਟ ਹਾਦਸਾ, 22 ਦੀ ਟੁੱਟੀ ਰੀੜ੍ਹ ਦੀ ਹੱਡੀ, 6 ਦੇ ਸਿਰ ‘ਚ ਲੱਗੀ ਸੱਟ

ਸਿੰਗਾਪੁਰ-ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਦੌਰਾਨ ਮੁਸਾਫਰਾਂ ਨਾਲ ਹਾਦਸਾ ਵਾਪਰ ਗਿਆ। ਵਾਯੂਮੰਡਲ ਗੜਬੜੀ ‘ਟਰਬਿਊਲੈਂਸ’ ਕਾਰਨ ਉਡਾਣ ’ਚ 22 ਮੁਸਾਫਰਾਂ ਦੀ ਰੀੜ੍ਹ ਦੀ ਹੱਡੀ ਤੇ 6 ਮੁਸਾਫਰਾਂ…

ਸਿੰਗਾਪੁਰ-ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਦੌਰਾਨ ਮੁਸਾਫਰਾਂ ਨਾਲ ਹਾਦਸਾ ਵਾਪਰ ਗਿਆ। ਵਾਯੂਮੰਡਲ ਗੜਬੜੀ ‘ਟਰਬਿਊਲੈਂਸ’ ਕਾਰਨ ਉਡਾਣ ’ਚ 22 ਮੁਸਾਫਰਾਂ ਦੀ ਰੀੜ੍ਹ ਦੀ ਹੱਡੀ ਤੇ 6 ਮੁਸਾਫਰਾਂ ਦੇ ਸਿਰ ’ਚ ਸੱਟਾਂ ਲੱਗੀਆਂ ਹਨ। 
ਲੰਡਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਵਾਲੇ ਇਸ ਜਹਾਜ਼ ਨੂੰ ਮੰਗਲਵਾਰ ਨੂੰ ਅਚਾਨਕ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲਗਪਗ 3 ਮਿੰਟ ਦੇ ਅੰਦਰ ਇਹ 6000 ਫੁੱਟ ਹੇਠਾਂ ਆ ਗਿਆ ਸੀ, ਜਿਸ ਕਾਰਨ 73 ਸਾਲਾ ਇਕ ਬ੍ਰਿਟਿਸ਼ ਵਿਅਕਤੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਹਾਜ਼ ਦੇ ਉਡਾਣ ਭਰਨ ਦੇ ਲਗਪਗ 10 ਘੰਟੇ ਬਾਅਦ 37000 ਫੁੱਟ ਦੀ ਉਚਾਈ ’ਤੇ ਇਰਾਵਦੀ ਬੇਸਿਨ ’ਤੇ ਅਚਾਨਕ ਤੇਜ਼ ਟਰਬੂਲੈਂਸ ਕਾਰਨ ਲਗਪਗ 60 ਯਾਤਰੀ ਜ਼ਖ਼ਮੀ ਹੋ ਗਏ, ਜਦਕਿ ਇਕ ਦੀ ਮੌਤ ਹੋ ਗਈ।
ਦੂਜੇ ਪਾਸੇ ਲੰਡਨ ਤੋਂ ਸਿੰਗਾਪੁਰ ਜਾ ਰਹੀ ਇਸ ਉਡਾਣ ਨੂੰ ਐਮਰਜੈਂਸੀ ਹਾਲਤ ’ਚ ਬੈਂਕਾਕ ’ਚ ਉਤਾਰਿਆ ਗਿਆ ਸੀ। ਦੱਸ ਦੇਈਏ ਕਿ ਇਸ ਹਾਦਸੇ ਦੌਰਾਨ ਉਸ ਜਹਾਜ਼ ’ਚ ਕੁੱਲ 229 ਲੋਕ ਸਵਾਰ ਸਨ, ਜਿਸ ’ਚ 211 ਯਾਤਰੀ ਤੇ 18 ਚਾਲਕ ਦਲ ਦੇ ਮੈਂਬਰ ਸੀ। ਸਿੰਗਾਪੁਰ ਫਲਾਈਟ ਹਾਦਸੇ ‘ਚ 104 ਲੋਕ ਜ਼ਖ਼ਮੀ ਹੋ ਗਏ। ਟਰਬੂਲੈਂਸ ਕਾਰਨ ਜ਼ਖ਼ਮੀ ਹੋਣ ਨਾਲ ਹਸਪਤਾਲ ’ਚ ਭਰਤੀ ਸਭ ਤੋਂ ਬਜ਼ੁਰਗ ਮਰੀਜ਼ ਦੀ ਉਮਰ 83 ਸਾਲ ਹੈ। ਕਿੱਟੀਰਤਨਪਾਇਬੂਲ ਨੇ ਦੱਸਿਆ ਕਿ ਹਸਪਤਾਲ ’ਚ ਉਡਾਨ ਗਿਣਤੀ ਐੱਸ.ਕਿਊ. 321 ਦੇ 40 ਮਰੀਜ਼ ਭਰਤੀ ਹਨ। ਸਮਿਤਿਵੇਜ ਸ਼੍ਰੀਨਾਕਾਰਿਨ ਹਸਪਤਾਲ ਦੇ ਨਿਰਦੇਸ਼ਕ ਡਾ. ਐਡਿਨੁਨ ਕਿੱਟੀਰਤਨਪਾਇਬੂਲ ਨੇ ਦੱਸਿਆ ਕਿ ਮੰਗਲਵਾਰ ਨੂੰ ਉਡਾਣ ਦੇ ਸਮੇਂ ਅਸਮਾਨ ’ਚ ਜਹਾਜ਼ ਨੂੰ ਝਟਕੇ ਲੱਗਣ ਕਾਰਨ ਜ਼ਖ਼ਮੀ ਹੋਏ 20 ਲੋਕ ਆਈਸੀਯੂ ’ਚ ਹਨ ਪਰ ਕਿਸੇ ਦੇ ਵੀ ਜੀਵਨ ਨੂੰ ਖ਼ਤਰਾ ਨਹੀਂ ਹੈ। 

Leave a Reply

Your email address will not be published. Required fields are marked *