ਸੋਨਾਕਸ਼ੀ ਸਿਨਹਾ ਤੇ ਜਹੀਰ ਇਕਬਾਲ ਨੇ ਐਤਵਾਰ ਨੂੰ ਵਿਆਹ ਕਰ ਲਿਆ ਹੈ। ਕਪਲ ਨੇ ਦੁਪਹਿਰ ਵਿਚ ਰਜਿਸਟਰਡ ਮੈਰਿਜ ਕੀਤੀ ਤੇ ਦੇਰ ਰਾਤ ਮੁੰਬਈ ਦੇ ਦਾਦਰ ਸਥਿਤ ਸ਼ਿਲਪਾ ਸ਼ੇਟੀ ਦੇ ਰੈਸਟੋਰੈਂਟ ਬੈਸਟੀਅਨ ਵਿਚ ਰਿਸੈਪਸ਼ਨ ਪਾਰਟੀ ਹੋਸਟ ਕੀਤੀ।ਇਸ ਪਾਰਟੀ ਦੇ ਕਈ ਇਨਸਾਈਡ ਵੀਡੀਓਜ਼ ਸੋਸ਼ਲ ਮੀਡੀਆ ਉਤੇ ਵਾਇਰਲ ਹਨ। ਇਥੇ ਕਪਲ ਨੇ ਕੇਕ ਕੱਟ ਕਰ ਕੇ ਸੈਲੀਬਰੇਟ ਕੀਤਾ। ਦੋਵਾਂ ਨੇ ‘ਦਬੰਗ’ ਦੇ ਗੀਤ ਤੇਰੇ ਮਸਤ ਮਸਤ ਦੋ ਨੈਨ.. ਉਤੇ ਰੋਮਾਂਟਿਕ ਡਾਂਸ ਵੀ ਕੀਤਾ।
ਹਨੀ ਸਿੰਘ ਨੇ ਕੀਤਾ ਸੋਨਾਕਸ਼ੀ ਸਿਨਹਾ ਲਈ ਪਰਫਾਰਮ
ਆਪਣੀ ਬੈਸਟ ਫਰੈਂਡ ਸੋਨਾਕਸ਼ੀ ਦੀ ਰਿਸੈਪਸ਼ਨ ਪਾਰਟੀ ਵਿਚ ਪਹੁੰਚੇ ਰੈਪਰ ਹਨੀ ਸਿੰਘ ਨੇ ਵੀ ਜਮ ਕੇ ਪਰਫਾਰਮ ਕੀਤਾ। ਡੀਜੇ ਪਾਰਟੀ ਦੌਰਾਨ ਹਨੀ ਨੇ ਟੇਬਲ ਉਤੇ ਖੜ੍ਹੇ ਹੋ ਕੇ ਗਾਣਾ ਗਾਇਆ ਜਿਸ ਉਤੇ ਸੋਨਾਕਸ਼ੀ ਤੇ ਜਹੀਰ ਨੇ ਡਾਂਸ ਕੀਤਾ।
ਸਹੁਰੇ ਪਹੁੰਚ ਇਮੋਸ਼ਨਲ ਹੋਈ ਸੋਨਾਕਸ਼ੀ
ਸੋਨਾਕਸ਼ੀ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇਮੋਸ਼ਨਲ ਨਜ਼ਰ ਆਈ। ਇਸ ਵੀਡੀਓ ਵਿਚ ਜ਼ਹੀਰ ਦੀ ਖਾਸ ਦੋਸਤ ਜੰਨਤ ਵਾਸੀ ਨੇ ਸੋਨਾਕਸ਼ੀ ਨੂੰ ਗਲੇ ਲਗਾਇਆ ਤਾਂ ਐਕਟਰੈਸ ਇਮੋਸ਼ਨਲ ਹੋ ਗਈ। ਇਸ ਦੌਰਾਨ ਸੋਨਾਕਸ਼ੀ ਦੀਆਂ ਅਖਾਂ ਵਿਚ ਹੰਝੂ ਆ ਗਏ।
ਕਈ ਸੈਲੇਬਸ ਪਹੁੰਚੇ ਵਧਾਈ ਦੇਣ
ਐਤਵਾਰ ਨੂੰ ਰਿਸੈਪਸ਼ਨ ਪਾਰਟੀ ਵਿਚ ਸੋਨਾਕਸ਼ੀ ਲਾਲ ਸਾੜੀ ਵਿਚ ਸਿੰਦੂਰ ਲਗਾ ਕੇ ਪਹੁੰਚੀ। ਉਥੇ ਜ਼ਹੀਰ ਆਫ ਵ੍ਹਾਈਟ ਡਰੈਸ ਵਿਚ ਦਿਖੇ। ਪਾਰਟੀ ਵਿਚ ਸਲਮਾਨ ਖਾਨ, ਅਨਿਲ ਕਪੂਰ, ਰੇਖਾ, ਕਾਜੋਲ, ਰਵੀਨਾ ਟੰਡਨ, ਹਨੀ ਸਿੰਘ, ਹੀਰਾਮੰਡੀ ਵੈਬਸੀਰੀਜ਼ ਦੀ ਸਟਾਰ ਕਾਸਟ ਸਮੇਤ ਕਈ ਸੈਲੇਬਸ ਪਹੁੰਚੇ ਤੇ ਜੋੜੇ ਨੂੰ ਮੁਬਾਰਕਬਾਦ ਦਿੱਤੀ।
ਵਿਆਹ ‘ਚ ਸੋਨਾਕਸ਼ੀ ਸਿਨਹਾ ਨੇ ਪਾਈ 44 ਸਾਲ ਪੁਰਾਣੀ ਸਾੜ੍ਹੀ
ਵਿਆਹ ਦੌਰਾਨ ਸੋਨਾਕਸ਼ੀ ਨੇ ਚਿੱਟੇ ਰੰਗ ਦੀ ਸਾੜ੍ਹੀ (Sonakshi Sinha Wedding Outfit) ਪਹਿਨੀ ਸੀ। ਟ੍ਵਿਨਿੰਗ ਕਰਦਿਆਂ ਜ਼ਹੀਰ ਨੇ ਵੀ ਇਸੇ ਰੰਗ ਦਾ ਕੁਰਤਾ-ਪਜਾਮਾ ਪਾਇਆ। ਸੋਨਾਕਸ਼ੀ ਨੇ ਆਪਣੇ ਦਿਨ ਨੂੰ ਖਾਸ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ। ਸਾਹਮਣੇ ਆਈ ਜਾਣਕਾਰੀ ਮੁਤਾਬਕ ਅਦਾਕਾਰਾ ਨੇ 44 ਸਾਲ ਪੁਰਾਣੀ ਸਾੜ੍ਹੀ ਪਾਈ। ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਦੀ ਪੋਸਟ ਮੁਤਾਬਕ, ਪੂਨਮ ਸਿਨਹਾ ਨੇ ਸ਼ਤਰੂਘਨ ਸਿਨਹਾ ਨਾਲ ਆਪਣੇ ਵਿਆਹ ਦੌਰਾਨ ਇਹ ਸਾੜ੍ਹੀ ਪਹਿਨੀ ਸੀ। ਉਨ੍ਹਾਂ ਨੇ ਇਸ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਸੋਨਾਕਸ਼ੀ ਨੇ ਆਪਣੇ ਵਿਆਹ ਵਾਲੇ ਦਿਨ ਵੀ ਇਹੀ ਸਾੜ੍ਹੀ ਪਾਈ ਸੀ।
ਸੋਨਾਕਸ਼ੀ ਸਿਨਹਾ ਨੇ ਆਪਣੀ ਲੁੱਕ ਨੂੰ ਖਾਸ ਤਰੀਕੇ ਨਾਲ ਪੂਰਾ ਕਰਨ ਲਈ ਖਾਸ ਕਿਸਮ ਦੀ ਜਿਊਲਰੀ ਵੀ ਪਹਿਨੀ। ਉਸਨੇ ਕੁੰਦਨ ਦਾ ਹਾਰ, ਸੋਨੇ ਦੀਆਂ ਚੂੜੀਆਂ ਤੇ ਕੁੰਦਨ ਦੇ ਝੁਮਕੇ ਪਹਿਨੇ। ਇਸ ਜੋੜੇ ਦੀਆਂ ਖੂਬਸੂਰਤ ਤਸਵੀਰਾਂ ਨੇ ਸੋਸ਼ਲ ਮੀਡੀਆ ਯੂਜ਼ਰਜ਼ ਦਾ ਦਿਲ ਜਿੱਤ ਲਿਆ ਹੈ।
7 ਸਾਲ ਤਕ ਕੀਤਾ ਇੱਕ-ਦੂਜੇ ਨੂੰ ਡੇਟ
ਸੋਨਾਕਸ਼ੀ ਤੇ ਜ਼ਹੀਰ ਨੇ ਸੱਤ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਇਸ ਦਿਨ (23.06.2017) ਨੂੰ ਸ਼ੁਰੂ ਹੋਈ ਸੀ ਤੇ ਉਸੇ ਦਿਨ ਉਨ੍ਹਾਂ ਦਾ ਵਿਆਹ ਹੋਇਆ।