ਮੁਹਾਲੀ : ਟੀਚਿੰਗ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਵੱਡੀ ਖ਼ਬਰ ਹੈ। ਪੰਜਾਬ ਦੇ ਸਿੱਖਿਆ ਵਿਭਾਗ ਨੇ ਟੀਚਿੰਗ ਦਾ ਕੋਰਸ ਕਰਦੇ ਵਿਦਿਆਰਥੀਆਂ ਨੂੰ ਚਾਈਲਡ ਕੇਅਰ ਤੇ ਜਣੇਪਾ ਛੁੱਟੀ ਦੇਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਅਦਾਲਤੀ ਹੁਕਮਾਂ ਤੋਂ ਬਾਅਦ ਇਹ ਆਦੇਸ਼ ’ਨੈਸ਼ਨਲ ਕੌਂਸਿਲ ਆਫ਼ ਟੀਚਰ ਐਜੂਕੇਸ਼ਨ’ ਸਾਰੇ ਸੂਬਿਆਂ ਦੇ ਸਿੱਖਿਆ ਵਿਭਾਗਾਂ ਨੂੰ ਜਾਰੀ ਕੀਤੇ ਹਨ। ਅਸਲ ਵਿਚ ਇਹ ਮਾਮਲਾ ਪ੍ਰਿਅੰਕਾ ਸ਼ੁਕਲਾ ਨਾਂ ਦੀ ਵਿਦਿਆਰਥਣ ਨੇ ਹੀ ਛੁੱਟੀ ਨਾ ਮਿਲਣ ’ਤੇ ਚੈਲੰਜ ਕੀਤਾ ਸੀ ਜਿਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਲਾਭ ਮਿਲ ਗਿਆ।
ਐੱਨਸੀਟੀਈ ਨੇ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਛੁੱਟੀ ਦੀ ਪ੍ਰਵਾਨਗੀ ਇਲਾਹਾਬਾਦ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਦੀ ਰੋਸ਼ਨੀ ਵਿਚ ਜਾਰੀ ਕੀਤੀ ਹੈ, ਜਿਸ ਤੋਂ ਬਾਅਦ NCTE ਰੈਗੂਲੇਸ਼ਨਜ਼ 2014 ਕਲਾਜ਼ 12 ਦੁਆਰਾ ਪ੍ਰਦਾਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਸਾਰੇ ਅਧਿਆਪਕ ਸਿੱਖਿਆ ਪ੍ਰੋਗਰਾਮਾਂ ਦੇ ਨਿਯਮਾਂ ਅਤੇ ਮਿਆਰਾਂ ਵਿੱਚ ਦਰਸਾਏ ਗਏ “ਸਮਾ-ਸੀਮਾ” ਦੀ ਧਾਰਾ ਵਿਚ ਰਾਹਤ ਦਿੰਦਿਆਂ ਸੋਧ ਕਰ ਦਿੱਤੀ ਹੈ।ਐੱਨਸੀਟੀਈ ਵੱਲੋਂ ਕਲਾਜ਼ 12 ਦੀ ਮੱਦ ਵਿੱਚ ਸੋਧ ਕਰਕੇ ਨਵੇਂ ਹੁਕਮ ਜਾਰੀ ਕੀਤੇ ਹਨ ਕਿ “ਯੋਗ ਉਮੀਦਵਾਰ ਯੂਜੀਸੀ/ਸਟੇਟ/ਐਲਆਈਟੀ ਸਰਕਾਰ/ਸਬੰਧਤ ਸੰਸਥਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਣੇਪਾ ਛੁੱਟੀ/ਚਾਈਲਡ ਕੇਅਰ ਲੀਵ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ। ਛੁੱਟੀ ਦਾ ਲਾਭ ਲੈਣ ਵਾਲੇ ਯੋਗ ਉਮੀਦਵਾਰਾਂ ਦੇ ਸਬੰਧ ਵਿੱਚ ਪ੍ਰੋਗਰਾਮ ਦੀ ਮਿਆਦ ਉਸ ਅਨੁਸਾਰ ਵਧਾਈ ਜਾਵੇਗੀ।