ਉਤਰ ਪ੍ਰਦੇਸ਼ : ਉਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਇਕ ਹੈਰਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਦੂਜੀ ਕਲਾਸ ਦੇ ਵਿਦਿਆਰਥੀ ਨੂੰ ਸਜ਼ਾ ਦੇ ਤੌਰ ਤੇ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਲਟਕਾ ਦਿੱਤਾ ਗਿਆ ।ਉਸ ਲੜਕੇ ਦੀ ਲਟਕਦੇ ਹੋਈ ਫੋਟੋ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀ ਹੈ।ਉਸ ਲੜਕੇ ਦੀ ਪਿਤਾ ਰੰਜੀਤ ਯਾਦਵ ਨੇ ਦੱਸਿਆ ਕਿ ਮੇਰਾ ਬੇਟਾ ਸਿਰਫ ਦੂਜੇ ਬੱਚਿਆਂ ਨਾਲ ਗੋਲਗੱਪੇ ਖਾਣ ਗਿਆ ਸੀ।
Also Read : ਫੇਸਬੁੱਕ ਨੇ ਕੰਪਨੀ ਦਾ ਨਾਮ ਬਦਲ ਕੇ ਕੀਤਾ ‘Meta’, ਟਵਿੱਟਰ ਨੇ ਕਸਿਆ ਤੰਜ, ਕਿਹਾ- ‘BIG NEWS Lol’
ਇਹ ਮਾਮਲਾ ਅਹਰੋਰਾ ‘ਚ ਸਥਿਤ ਸਦਭਾਵਨਾ ਸਿੱਖਿਆ ਕੇਂਦਰ ਜੂਨਿਅਰ ਹਾਈਸਕੂਲ ਪ੍ਰਾਈਵੇਟ ਸਕੂਲ ਦਾ ਹੈ।ਜਿਥੇ ਇਕ ਬੱਚੇ ਨੂੰ ਗੋਲਗੱਪੇ ਖਾਣ ਦੇ ਦੌਰਾਨ ਬੱਚਿਆਂ ਨਾਲ ਸ਼ਰਾਰਤ ਕਰਨ ‘ਤੇ ਅਜੀਬੋ ਗਰੀਬ ਸਜ਼ਾ ਮਿਲੀ ਹੈ।ਬੱਚੇ ਦੀ ਸ਼ਰਾਰਤ ਤੋਂ ਨਾਰਾਜ਼ ਹੋਕੇ ਸਕੂਲ ਦੇ ਪ੍ਰਿੰਸੀਪਲ ਮਨੋਜ ਵਿਸ਼ਵਕਰਮਾ ਨੇ ਸਜ਼ਾ ਦੇਣ ਲਈ ਬੱਚੇ ਦਾ ਪੈਰ ਫੜ ਕੇ ਬਿਲਡਿੰਗ ਤੋਂ ਥੱਲੇ ਲਟਕਾ ਦਿੱਤਾ।ਜਦ ਇਹ ਘਟਨਾ ਹੋਈ ਤਦ ਸਾਰੇ ਬੱਚੇ ਆਲੇ-ਦੁਆਲੇ ਮੋਜ਼ੂਦ ਸਨ।
Also Read : ਜੇਕਰ ਆਉਂਦੀ ਹੈ KYC ਲਈ ਕਾਲ ਤਾਂ ਕਰੋ ਇਹ ਕੰਮ, RBI ਵਲੋਂ ਅਲਰਟ ਜਾਰੀ
ਇਸ ਦੌਰਾਨ ਬੱਚੇ ਦੇ ਚੀਕਾਂ ਮਾਰਨ ਅਤੇ ਮੁਆਫੀ ਮੰਗਣ ਤੋਂ ਬਾਅਦ ਬੱਚੇ ਨੂੰ ਛੱਡਿਆ ਗਿਆ।ਇਸ ਪੂਰੀ ਘਟਨਾ ਦੀ ਫੋਟੋ ਕਿਸੇ ਨੇ ਖਿੱਚ ਕੇ ਸੋਸ਼ਲ ਮੀਡੀਆ ‘ਤੇ ਵਾਈਰਲ ਕਰ ਦਿੱਤੀ ਹੈ।ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਦੇ ਹੋਏ ਜ਼ਿਲਾ ਅਧਿਕਾਰੀ ਪ੍ਰਵੀਨ ਕੁਮਾਰ ਲਕਸ਼ਕਾਰ ਨੇ ਮੁੱਢਲੀ ਸਿੱਖਿਆ ਅਧਿਕਾਰੀ ਨੂੰ ਤਤਕਾਲ ਮੌਕੇ ‘ਤੇ ਜਾਕੇ ਜਾਂਚ ਕਰਨ ਅਤੇ ਪ੍ਰਿੰਸੀਪਲ ਖਿਲਾਫ ਮੁੱਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।