ਜ਼ੀਰਾ- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ 100 ਦਿਨ 100 ਹਲਕੇ ਪ੍ਰੋਗਰਾਮ ਦੀ ਸ਼ੁਰੂਆਤ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਹਲਕੇ ਜ਼ੀਰਾ ਦੇ ਪਿੰਡ ਭੜਾਣਾ ਤੋਂ ਕੀਤੀ। ਇਸ ਸਮੇਂ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਸੁਖਬੀਰ ਸਿੰਘ ਬਾਦਲ ਦਾ ਸੁਆਗਤ ਕੀਤਾ।
ਪੜੋ ਹੋਰ ਖਬਰਾਂ: ਸੁਨੰਦਾ ਪੁਸ਼ਕਰ ਕਤਲ ਮਾਮਲੇ ‘ਚ ਸ਼ਸ਼ੀ ਥਰੂਰ ਸਾਰੇ ਦੋਸ਼ਾਂ ਤੋਂ ਬਰੀ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ
ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜਿਨਾਂ ਜ਼ੁਲਮ ਵਰਕਰਾਂ ’ਤੇ ਕੀਤਾ ਹੈ , ਇਸ ਦੀ ਸਜ਼ਾ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਹੋਵੇਗੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਹਲਕਾ ਵਾਈਜ਼ ਦੌਰਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ ।
ਪੜੋ ਹੋਰ ਖਬਰਾਂ: ਚੰਡੀਗੜ੍ਹ ਵਿਚ ਹਟਾਇਆ ਗਿਆ ਰਾਤ ਦਾ ਕਰਫਿਊ, ਹੁਣ 12 ਵਜੇ ਤੱਕ ਖੁੱਲ੍ਹ ਸਕਣਗੇ ਹੋਟਲ-ਰੈਸਟੋਰੈਂਟ
ਉਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਆਖਿਆ ਕਿ 2022 ਦੀ ਜੰਗ ਹਰ ਹੀਲੇ ਜਿੱਤਣੀ ਹੀ ਜਿੱਤਣੀ ਹੈ। ਇਸ ਲਈ ਨਾ ਮੈਂ ਹੁਣ ਅੱਜ ਤੋਂ ਟਿੱਕ ਕੇ ਬੈਠਣਾ ਅਤੇ ਤੁਸੀਂ ਵੀ ਫਤਿਹ ਪ੍ਰਾਪਤੀ ਤਕ ਬੇ-ਆਰਾਮ ਰਹਿਣਾ ਹੈ। ਉਨ੍ਹਾਂ ਕਿਹਾ ਕਿ ਜਨਮੇਜਾ ਸਿੰਘ ਸੇਖੋਂ ਜਿਸ ਹਲਕੇ ਵਿਚ ਜਾਂਦੇ ਹਨ, ਉਸ ਹਲਕੇ ਦੀ ਨੁਹਾਰ ਬਦਲ ਦਿੰਦੇ ਹਨ। ਸੁਖਬੀਰ ਨੇ ਆਖਿਆ ਕਿ ਜਦ ਮੈਂ ਮੌੜ ਮੰਡੀ ਵਿਚ ਗਿਆ ਤਾਂ ਉਥੋਂ ਦੇ ਲੋਕ ਮੇਰੇ ਨਾਲ ਗਿਲਾ ਕਰ ਰਹੇ ਸਨ ਕਿ ਤੁਸੀਂ ਇਕ ਵਿਕਾਸ ਪੁਰਸ਼ ਆਗੂ ਜ਼ੀਰਾ ਹਲਕੇ ਨੂੰ ਸੌਂਪ ਦਿੱਤਾ ਹੈ। ਸੁਖਬੀਰ ਬਾਦਲ ਨੇ ਦਾਅਵਾ ਅਤੇ ਵਾਅਦਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨੀ ਹੀ ਬਣਨੀ ਹੈ। ਸੇਖੋਂ ਸਾਹਿਬ ਨੇ ਜਿੱਤਣਾ ਹੀ ਜਿੱਤਣਾ ਹੈ ਅਤੇ ਮੰਤਰੀ ਵੀ ਬਣਨਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਜ਼ੀਰਾ ਵਾਸੀਆਂ ਦੇ ਸਾਰੇ ਉਲਾਂਭੇ ਦੂਰ ਕੀਤੇ ਜਾਣਗੇ।