Surya Grahan 2023 Timing : ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਨੂੰ ਵੈਦਿਕ ਸ਼ਾਸਤਰ ਵਿਚ ਬਹੁਤ ਮਹੱਤਵਪੂਰਨ ਖਗੋਲੀ ਘਟਨਾਵਾਂ ਵਿਚ ਗਿਣਿਆ ਜਾਂਦਾ ਹੈ। ਸੂਰਜ ਗ੍ਰਹਿਣ ਨਾ ਸਿਰਫ ਵਿਗਿਆਨਕ ਨਜ਼ਰੀਏ ਤੋਂ ਮਹੱਤਵਪੂਰਨ ਹੈ, ਸਗੋਂ ਅਧਿਆਤਮਕ ਨਜ਼ਰੀਏ ਤੋਂ ਵੀ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਪਹਿਲਾ ਸੂਰਜ ਗ੍ਰਹਿਣ 20 ਅਪ੍ਰੈਲ ਨੂੰ ਹੋਇਆ ਸੀ, ਹੁਣ ਇਸ ਸਾਲ ਦਾ ਆਉਣ ਵਾਲਾ ਸੂਰਜ ਗ੍ਰਹਿਣ 14 ਅਕਤੂਬਰ 2023 ਸ਼ਨੀਵਾਰ ਨੂੰ ਲੱਗਣ ਜਾ ਰਿਹਾ ਹੈ। ਸਾਲ ਦਾ ਆਖਰੀ ਸੂਰਜ ਗ੍ਰਹਿਣ ਮੱਸਿਆ ਤਿਥੀ ਨੂੰ ਲੱਗੇਗਾ ਤੇ ਇਹ ਕੰਕਣਕ੍ਰਿਤ ਸੂਰਜ ਗ੍ਰਹਿਣ ਹੋਵੇਗਾ।
ਸੂਰਜ ਗ੍ਰਹਿਣ 2023 ਦੀ ਮਿਆਦ
ਸਾਲ 2023 ਦਾ ਆਖਰੀ ਸੂਰਜ ਗ੍ਰਹਿਣ 14 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਲੱਗਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਸੂਰਜ ਗ੍ਰਹਿਣ 14 ਅਕਤੂਬਰ ਦੀ ਰਾਤ 08.34 ਵਜੇ ਸ਼ੁਰੂ ਹੋਵੇਗਾ ਤੇ ਦੁਪਹਿਰ 02.25 ਵਜੇ ਖਤਮ ਹੋਵੇਗਾ। ਪੰਚਾਂਗ ਅਨੁਸਾਰ ਇਹ ਸੂਰਜ ਗ੍ਰਹਿਣ ਅੱਸੂ ਮਹੀਨੇ ਦੀ ਮੱਸਿਆ ਤਿਥੀ ਦੇ ਦਿਨ ਲੱਗੇਗਾ ਤੇ ਉਸੇ ਦਿਨ ਸ਼ਨੀ ਮੱਸਿਆ ਵਰਤ ਵੀ ਰੱਖਿਆ ਜਾਵੇਗਾ।