Texas Dairy Farm Explosion: ਅਮਰੀਕਾ ਦੇ ਟੈਕਸਾਸ ਵਿੱਚ ਇੱਕ ਡੇਅਰੀ ਫਾਰਮ ਵਿੱਚ ਅੱਗ ਲੱਗਣ ਕਾਰਨ ਲਗਭਗ 18,000 ਗਾਵਾਂ ਦੀ ਮੌਤ ਹੋ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਪੂਰੇ ਇਲਾਕੇ ਵਿੱਚ ਧੂੰਏਂ ਦੇ ਬੱਦਲ ਛਾ ਗਏ। ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਬੁਝਾਉਣ ਲਈ ਕਈ ਘੰਟੇ ਮੁਸ਼ੱਕਤ ਕਰਨੀ ਪਈ। ਇਸ ਹਾਦਸੇ ‘ਚ ਇਕ ਵਿਅਕਤੀ ਵੀ ਝੁਲਸ ਗਿਆ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਮੀਡੀਆ ਰਿਪੋਰਟ ਮੁਤਾਬਿਕ ਧਮਾਕਾ ਸੋਮਵਾਰ ਨੂੰ ਟੈਕਸਾਸ ਦੇ ਡਿਮਿਟ ਵਿੱਚ ਸਾਊਥ ਫੋਰਕ ਡੇਅਰੀ ਫਾਰਮ ਵਿੱਚ ਹੋਇਆ। ਸ਼ੁਰੂ ਵਿੱਚ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਇੰਨਾ ਵੱਡਾ ਰੂਪ ਧਾਰਨ ਕਰ ਲਵੇਗਾ ਪਰ ਦਿਨ ਬੀਤਣ ਦੇ ਨਾਲ ਜਦੋਂ ਪਸ਼ੂਆਂ ਦੀਆਂ ਲਾਸ਼ਾਂ ਬਾਹਰ ਆਉਣੀਆਂ ਸ਼ੁਰੂ ਹੋਈਆਂ ਤਾਂ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਦੱਸਿਆ ਗਿਆ ਕਿ ਦੇਰ ਸ਼ਾਮ ਤੱਕ ਕਰੀਬ 18 ਹਜ਼ਾਰ ਗਾਵਾਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਗਾਵਾਂ ਹੋਲਸਟਾਈਨ ਅਤੇ ਜਰਸੀ ਗਾਵਾਂ ਦਾ ਮਿਸ਼ਰਣ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਵੇਂ ਹੋਇਆ।
ਇਸ ਅੱਗ ‘ਚ ਖੇਤ ਦੀਆਂ 90 ਫੀਸਦੀ ਗਾਵਾਂ ਦੀ ਮੌਤ ਹੋ ਗਈ। ਇੱਕ ਅੰਦਾਜ਼ੇ ਮੁਤਾਬਕ ਇੱਕ ਗਾਂ ਦੀ ਔਸਤਨ ਕੀਮਤ 2000 ਡਾਲਰ (1.5 ਲੱਖ ਰੁਪਏ ਤੋਂ ਵੱਧ) ਹੈ।