ਰੂਪਨਗਰ : ਪੁੱਤ ਨੂੰ ਹਮੇਸ਼ਾ ਸਹਾਰਾ ਸਮਝਿਆ ਜਾਂਦਾ ਹੈ ਰਿਹਾ ਹੈ ਪਰ ਇਕ ਜਿਹਾ ਕੇਸ ਸਾਹਮਣੇ ਆਇਆ ਹੈ ਜਿਸ ਇਕ ਪੁੱਤ ਵੱਲੋਂ ਬਿਮਾਰ ਮਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਰੂਪਨਗਰ ਪੁਲਿਸ ਨੇ ਬਿਮਾਰ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਕੀਲ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੋਪੜ ਬਾਰ ਐਸੋਸੀਏਸ਼ਨ ਨੇ ਵੀ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਰੂਪਨਗਰ ਪੁਲਿਸ ਨੂੰ ਨਾਲ ਲੈ ਕੇ ‘ਮਨੁੱਖਤਾ ਦੀ ਸੇਵਾ’ ਜਥੇਬੰਦੀ ਨੇ ਬੇਸਹਾਰਾ ਮਾਂ ’ਤੇ ਹੋ ਰਹੇ ਅੱਤਿਆਚਾਰਾਂ ਤੋਂ ਪਰਦਾ ਚੁੱਕਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੂਪਨਗਰ ਪੁਲਿਸ ਨੇ ਵਕੀਲ ਪੁੱਤਰ ਅੰਕੁਰ ਵਰਮਾ, ਉਸ ਦੀ ਪਤਨੀ ਸੁਧਾ ਵਰਮਾ ਤੇ ਨਾਬਾਲਗ ਪੁੱਤਰ ਕਰਿਸ਼ਵ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ।
ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ
ਗਿਆਨੀ ਜ਼ੈਲ ਸਿੰਘ ਨਗਰ ‘ਚ ਰਹਿਣ ਵਾਲੇ ਵਕੀਲ ਪੁੱਤਰ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਵਕੀਲ ਬੇਟਾ ਤੇ ਉਸ ਦੀ ਪਤਨੀ ਬਜ਼ੁਰਗ ਬਿਮਾਰ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਸਨ। ਹੋਰ ਤਾਂ ਹੋਰ ਪੋਤਾ ਵੀ ਮਾਂ-ਬਾਪ ਨਾਲ ਮਿਲ ਕੇ ਦਾਦੀ ਨੂੰ ਕੁੱਟਦਾ ਰਿਹਾ। ਇਹ ਸਭ ਕੁਝ ਹੁਣ ਪਰਿਵਾਰ ਵੱਲੋਂ ਕਮਰੇ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ। ਜਿਸ ਦੇ ਆਧਾਰ ‘ਤੇ ਲੁਧਿਆਣਾ ਦੀ ਸਮਾਜ ਸੇਵੀ ਸੰਸਥਾ ‘ਮਨੁੱਖਤਾ ਦੀ ਸੇਵਾ’ ਵੱਲੋਂ ਇਸ ਬੇਰਹਿਮੀ ਦਾ ਪਰਦਾਫਾਸ਼ ਕੀਤਾ ਗਿਆ।