ਆਸਟਰੇਲੀਆ ਵਿਚ ਘੜੀਆਂ ਇਕ ਘੰਟਾ ਕਰ ਦਿੱਤੀਆਂ ਪਿੱਛੇ, ਜਾਣੋ ਕਾਰਨ

‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਗਈਆਂ।‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ 2 ਵਾਰ…

‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਆਸਟਰੇਲੀਆ ਦੀਆਂ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਗਈਆਂ।‘ਡੇਅ ਲਾਈਟ ਸੇਵਿੰਗ’ ਅਧੀਨ ਇਹ ਤਬਦੀਲੀ ਸਾਲ ਵਿਚ 2 ਵਾਰ ਸੂਰਜ ਦੇ ਚੜ੍ਹਨ ਅਤੇ ਛਿਪਣ ਅਨੁਸਾਰ ਕੀਤੀ ਜਾਂਦੀ ਹੈ। ਆਸਟਰੇਲੀਆਈ ਘੜੀਆਂ ਸਵੇਰੇ 3 ਵਜੇ ਤੋਂ ਇਕ ਘੰਟਾ ਪਿੱਛੇ ਹੋ ਗਈਆਂ ਅਤੇ ਗਰਮ ਰੁੱਤ ਦੀ ਸ਼ੁਰੂਆਤ ’ਤੇ ਦੁਬਾਰਾ 6 ਅਕਤੂਬਰ 2024 ਨੂੰ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਬਦਲਾਅ ਗਰਮੀਆਂ ਅਤੇ ਸਰਦੀਆਂ ਨੂੰ ਨਿਯਮਤ ਰੂਪ ਵਿਚ ਚਲਾਉਣ ਅਤੇ ਬਿਜਲੀ ਦੀ ਬੱਚਤ ਵਿਚ ਲਾਹੇਵੰਦ ਸਿੱਧ ਹੁੰਦਾ ਹੈ।
ਇਹ ਤਬਦੀਲੀ ਵਿਕਟੋਰੀਆ, ਨਿਊ ਸਾਊਥ ਵੇਲਜ਼, ਤਸਮਾਨੀਆ, ਦਖਣੀ ਆਸਟਰੇਲੀਆ ਅਤੇ ਆਸਟਰੇਲੀਆਈ ਕੈਪੀਟਲ ਟੈਰੀਟਰੀ ਵਿਚ ਹੀ ਲਾਗੂ ਹੁੰਦੀ ਹੈ ਜਦਕਿ ਕੁਈਂਜ਼ਲੈਂਡ, ਪਛਮੀ ਆਸਟਰੇਲੀਆ ਅਤੇ ਨਾਰਦਨ ਟੈਰੀਟਰੀ ਦੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੋਇਆ।

 

Leave a Reply

Your email address will not be published. Required fields are marked *