ਜਲੰਧਰ : ਸਟੱਡੀ ਵੀਜ਼ਾ ‘ਤੇ ਇੰਗਲੈਂਡ ਗਏ ਜਲੰਧਰ ਦੇ ਵਿਦਿਆਰਥੀ ਜੀਐਸ ਭਾਟੀਆ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਗੁਰਸ਼ਮਨ ਦੀ ਮੌਤ ਡੁੱਬਣ ਕਾਰਨ ਹੋਈ ਹੈ। ਲੰਡਨ ‘ਚ ਤਿੰਨ ਦਿਨਾਂ ਤੋਂ ਲਾਪਤਾ ਹੋਏ ਮਾਡਲ ਟਾਊਨ ਦੇ ਰਹਿਣ ਵਾਲੇ ਨੌਜਵਾਨ ਗੁਰਸ਼ਮਨ ਸਿੰਘ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਉਸਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਿਤਾ ਹਰਪ੍ਰੀਤ ਸਿੰਘ ਵੀਜ਼ਾ ਲੈ ਕੇ ਯੂਕੇ ਰਵਾਨਾ ਹੋ ਗਏ ਹਨ ਤੇ ਸੋਮਵਾਰ ਰਾਤ ਨੂੰ ਉਨ੍ਹਾਂ ਦੀ ਫਲਾਈਟ ਸੀ।
ਗੁਰਸ਼ਮਨ ਸਿੰਘ ਪੜ੍ਹਾਈ ਲਈ ਲੰਡਨ ਗਿਆ ਹੋਇਆ ਸੀ ਤੇ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਭਾਲ ਜਾਰੀ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਸ਼ਮਨ ਸਿੰਘ ਦਾ ਕਤਲ ਕੀਤਾ ਗਿਆ ਹੈ। ਗੁਰਸ਼ਮਨ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੱਭਣ ਲਈ ਸਰਕਾਰ ਤੋਂ ਮਦਦ ਵੀ ਮੰਗੀ ਸੀ। ਉਸ ਦੇ ਲਾਪਤਾ ਹੋਣ ਕਾਰਨ ਉਸ ਦਾ ਪਰਿਵਾਰ ਸਦਮੇ ‘ਚ ਸੀ। ਉਸ ਦੇ ਲਾਪਤਾ ਹੋਣ ਦੇ ਚੌਥੇ ਦਿਨ ਸੂਚਨਾ ਮਿਲੀ ਕਿ ਉਸ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਮਾਡਲ ਟਾਊਨ ‘ਚ ਗੁਰਸ਼ਮਨ ਸਿੰਘ ਭਾਟੀਆ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਸ਼ਮਨ ਇਕ ਸਾਲ ਪਹਿਲਾਂ ਦਸੰਬਰ ‘ਚ ਲੰਡਨ ਗਿਆ ਸੀ। ਉੱਥੇ ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਹ 15 ਦਸੰਬਰ ਨੂੰ ਯੂਨੀਵਰਸਿਟੀ ਵੀ ਗਿਆ ਸੀ ਤੇ ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ‘ਚ ਦੇਖਿਆ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਸ ਨੇ ਤਿੰਨ ਦਿਨ ਪਹਿਲਾਂ ਫੋਨ ਕੀਤਾ ਤਾਂ ਉਹ ਦੋਸਤਾਂ ਨਾਲ ਕਿਤੇ ਬਾਹਰ ਗਿਆ ਹੋਇਆ ਸੀ।