ਚਾਲਕ ਨੂੰ ਆ ਗਈ ਨੀਂਦ, ਕਾਰ ਨੇ ਦੂਜੀ ਲੇਨ ‘ਚ ਜਾ ਬੱਸ ਨੂੰ ਮਾਰੀ ਟੱਕਰ, ਬੇਕਾਬੂ ਬੱਸ ਐਕਸਪ੍ਰੈਸ ਵੇਅ ਤੋਂ ਹੇਠਾਂ ਖਾਈ ‘ਚ ਡਿੱਗੀ, 7 ਦੀ ਮੌਤ

National News : ਡਬਲ ਡੇਕਰ ਬੱਸ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿਚ 45…

National News : ਡਬਲ ਡੇਕਰ ਬੱਸ ਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਵਿਚ 45 ਲੋਕ ਜ਼ਖਮੀ ਹੋ ਗਏ। ਡਰਾਈਵਲ ਨੂੰ ਨੀਂਦ ਆ ਜਾਣ ਕਾਰਨ ਬੇਕਾਬੂ ਹੋਈ ਕਾਰ ਨੇ ਦੂਜੀ ਲੇਨ ਵਿਚ ਜਾ ਕੇ ਬੱਸ ਨਾਲ ਇੰਨੀ ਭਿਆਨਕ ਟੱਕਰ ਮਾਰੀ ਕਿ ਬੱਸ ਐਕਸਪ੍ਰੈਸ ਵੇਅ ਤੋਂ ਹੀ ਹੇਠਾਂ ਖਾਈ ਵਿਚ ਜਾ ਡਿੱਗ ਗਈ। ਇਹ ਹਾਦਸਾ ਆਗਰਾ ਲਖਨਊ ਐਕਸਪ੍ਰੈਸ ਵੇਅ ‘ਤੇ ਸ਼ਨਿਚਰਵਾਰ ਨੂੰ ਵਾਪਰਿਆ। ਸਥਾਨਕ ਲੋਕਾਂ ਦੀ ਮਦਦ ਨਾਲ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਸੈਫਈ ਮੈਡੀਕਲ ਯੂਨੀਵਰਸਿਟੀ ‘ਚ ਦਾਖਲ ਕਰਵਾਇਆ। ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਟਾਵਾ ਦੇ ਐੱਸਐੱਸਪੀ ਸੰਜੇ ਕੁਮਾਰ ਨੇ ਦੱਸਿਆ ਕਿ ਕਾਰ ਆਗਰਾ ਤੋਂ ਲਖਨਊ ਜਾ ਰਹੀ ਸੀ ਅਤੇ ਡਰਾਈਵਰ ਨੂੰ ਨੀਂਦ ਆ ਗਈ ਜਿਸ ਕਾਰਨ ਇਹ ਲੇਨ ਪਾਰ ਕਰ ਕੇ ਰਾਏ ਬਰੇਲੀ ਤੋਂ ਦਿੱਲੀ ਜਾ ਰਹੀ ਬੱਸ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਬੱਸ ਦਾ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਬੱਸ ਐਕਸਪ੍ਰੈਸ ਵੇਅ ਤੋਂ ਉਤਰ ਕੇ ਖਾਈ ਵਿੱਚ ਜਾ ਡਿੱਗੀ।
ਮਰਨ ਵਾਲਿਆਂ ਵਿਚ ਚਾਰ ਬੱਸ ਵਿੱਚ ਅਤੇ ਤਿੰਨ ਕਾਰ ਵਿੱਚ ਸਵਾਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅਤੇ ਕਾਰ ‘ਚ ਸਵਾਰ ਲੋਕਾਂ ‘ਚ ਚੀਕ-ਚਿਹਾੜਾ ਪੈ ਗਿਆ। ਫਿਲਹਾਲ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕਰ ਲਈ ਗਆ ਹੈ। ਦੱਸ ਦੇਈਏ ਕਿ ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਹਰ ਰੋਜ਼ ਹਾਦਸੇ ਵਾਪਰਦੇ ਰਹਿੰਦੇ ਹਨ। 

Leave a Reply

Your email address will not be published. Required fields are marked *