ਇਕ ਫੋਟੋਗ੍ਰਾਫੀ ਦਾ ਕੰਮ ਕਰਦੇ ਵਿਅਕਤੀ ਦਾ 12ਵੀਂ ਜਮਾਤ ਵਿਚ ਪੜ੍ਹਦਾ ਪੁੱਤ ਕਰੋੜਪਤੀ ਬਣ ਗਿਆ ਹੈ। ਮੋਬਾਈਲ ਉਤੇ 100 ਰੁਪਏ ਖਰਚ ਕਰਨ ਉਤੇ ਰਾਤੋ-ਰਾਤ ਉਸ ਨੇ ਕਰੋੜਾਂ ਰੁਪਏ ਜਿੱਤ ਲਏ। ਆਓ ਤੁਹਾਨੂੰ ਦੱਸਦੇ ਹਾਂ ਕਿ ਗੌਰਵ ਰਾਣਾ ਨੇ ਅਜਿਹਾ ਕੀ ਕੀਤਾ ਕਿ ਉਸ ਦੀ ਰਾਤੋ ਰਾਤ ਕਿਸਮਤ ਬਦਲ ਗਈ।
ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਉਤੇ ਸਥਿਤ ਪਿੰਡ ਜੰਡੋਰੀ ਇੱਕ ਸਾਧਾਰਨ ਪਰਿਵਾਰ ਜਿਸ ਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸ ਦੇ ਪੁੱਤ ਗੌਰਵ ਰਾਣਾ ਨੇ ਸਿਰਫ 100 ਰੁਪਏ ਖਰਚ ਕਰ ਮੋਬਾਈਲ ਉਤੇ ਡਰੀਮ 11 ਉਤੇ ਕ੍ਰਿਕਟ ਦੀ ਟੀਮ ਬਣਾਈ। ਇਸ ਟੀਮ ਨੇ ਇਸ ਸਾਧਾਰਨ ਪਰਿਵਾਰ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ । ਹਾਲਾਂਕਿ ਇਸ ਪਰਿਵਾਰ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਕੋਲ ਹੁਣ ਕਰੋੜਾਂ ਰੁਪਏ ਹਨ। ਪਰਿਵਾਰ ‘ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰਾਂ ਤੇ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੂੰ ਇਸ ਤੇ ਯਕੀਨ ਹੀ ਨਹੀਂ ਹੋਇਆ।
12ਵੀਂ ਕਲਾਸ ਵਿਚ ਪੜ੍ਹਨ ਵਾਲਾ ਗੌਰਵ ਰਾਣਾ, ਜਿਸ ਨੇ ਅਜੇ ਦੱਸ ਗਿਆਰਾਂ ਦਿਨ ਪਹਿਲਾਂ ਹੀ ਡਰੀਮ ਇਲੈਵਨ ਉਤੇ ਖੇਡਣਾ ਸ਼ੁਰੂ ਕੀਤਾ ਸੀ। ਡਰੀਮ ਇਲੈਵਨ ਖੇਡਣ ‘ਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਰੈਂਕ ਆਇਆ ਅਤੇ ਜਿਸ ਕਰ ਕੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲਿਆ ਹੈ।
ਰਾਤੋ-ਰਾਤ ਪਰਿਵਾਰ ਬਣ ਗਿਆ ਕਰੋੜਪਤੀ, ਮੋਬਾਈਲ ਉਤੇ 100 ਰੁਪਏ ਖਰਚ ਕੇ ਜਿੱਤ ਲਏ 3 ਕਰੋੜ, ਤੁਸੀਂ ਵੀ ਜਾਣੋ ਤਰੀਕਾ
ਇਕ ਫੋਟੋਗ੍ਰਾਫੀ ਦਾ ਕੰਮ ਕਰਦੇ ਵਿਅਕਤੀ ਦਾ 12ਵੀਂ ਜਮਾਤ ਵਿਚ ਪੜ੍ਹਦਾ ਪੁੱਤ ਕਰੋੜਪਤੀ ਬਣ ਗਿਆ ਹੈ। ਮੋਬਾਈਲ ਉਤੇ 100 ਰੁਪਏ ਖਰਚ ਕਰਨ ਉਤੇ ਰਾਤੋ-ਰਾਤ ਉਸ…
