ਮਸ਼ਹੂਰ ਅਦਾਕਾਰ ਤੇ ਉਸ ਦੇ ਪਿਤਾ ਦੀ ਭੀੜ ਨੇ ਕੁੱਟ ਕੁੱਟ ਕੇ ਕਰ ਦਿੱਤੀ ਹੱਤਿਆ

ਇਕ ਮਸ਼ਹੂਰ ਅਦਾਕਾਰ ਤੇ ਉਸ ਦੇ ਪਿਤਾ ਦੀ ਪਿਛਲੇ ਸੋਮਵਾਰ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਅਦਾਕਾਰ ਸ਼ਾਂਤੋ ਖਾਨ ਤੇ ਉਨ੍ਹਾਂ ਦੇ ਪਿਤਾ ਅਤੇ…

ਇਕ ਮਸ਼ਹੂਰ ਅਦਾਕਾਰ ਤੇ ਉਸ ਦੇ ਪਿਤਾ ਦੀ ਪਿਛਲੇ ਸੋਮਵਾਰ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਅਦਾਕਾਰ ਸ਼ਾਂਤੋ ਖਾਨ ਤੇ ਉਨ੍ਹਾਂ ਦੇ ਪਿਤਾ ਅਤੇ ਫਿਲਮ ਨਿਰਮਾਤਾ-ਨਿਰਦੇਸ਼ਕ ਸਲੀਮ ਖਾਨ ਦੀ ਮੌਤ ਦੀ ਪੁਸ਼ਟੀ ਫੇਸਬੁੱਕ ਗਰੁੱਪ ‘ਬੰਗਲਾ ਕਲਚਿਤਰਾ’ ਦੀ ਪੋਸਟ ਰਾਹੀਂ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਂਤੋ ਖਾਨ ਇੱਕ ਬੰਗਲਾਦੇਸ਼ੀ ਅਦਾਕਾਰ ਹੈ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਇੱਕ ਫਿਲਮ ਨਿਰਦੇਸ਼ਕ ਹੋਣ ਤੋਂ ਇਲਾਵਾ ਚੰਦਪੁਰ ਸਦਰ ਉਪਜ਼ਿਲਾ ਦੀ ਲਕਸ਼ਮੀਪੁਰ ਮਾਡਲ ਯੂਨੀਅਨ ਪ੍ਰੀਸ਼ਦ ਦੇ ਪ੍ਰਧਾਨ ਵੀ ਸਨ। ਇਹ ਘਟਨਾ ਉਥੋਂ ਦੇ ਮਾੜੇ ਹਾਲਾਤਾਂ ਕਾਰਨ ਵਾਪਰੀ ਹੈ।
ਰਿਪੋਰਟਾਂ ਮੁਤਾਬਕ ਸ਼ਾਂਤੋ ਤੇ ਉਸ ਦਾ ਪਿਤਾ ਸਲੀਮ ਸੋਮਵਾਰ ਦੁਪਹਿਰ ਨੂੰ ਆਪਣੇ ਘਰ ਤੋਂ ਬਲੀਆ ਯੂਨੀਅਨ ਦੇ ਫਰੱਕਾਬਾਦ ਬਾਜ਼ਾਰ ‘ਚ ਹੋ ਰਹੀ ਹਿੰਸਾ ‘ਚ ਸ਼ਾਮਲ ਹੋਏ । ਇਸ ਤੋਂ ਬਾਅਦ ਉਨ੍ਹਾਂ ਨੇ ਭੀੜ ਦਾ ਸਾਹਮਣਾ ਕੀਤਾ। ਉਸ ਸਮੇਂ ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਗੋਲੀਬਾਰੀ ਕਰ ਕੇ ਆਪਣਾ ਬਚਾਅ ਕੀਤਾ ਪਰ ਬਾਅਦ ‘ਚ ਹਮਲਾਵਰਾਂ ਨੇ ਸਲੀਮ ਖਾਨ ਤੇ ਸ਼ਾਂਤੋ ਖਾਨ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਸ਼ਾਂਤੋ-ਸਲੀਮ ਵਿਰੁੱਧ ਇਹ ਕੇਸ ਸਨ ਦਰਜ 
ਜਾਣਕਾਰੀ ਮੁਤਾਬਕ ਸਲੀਮ ਖਾਨ ਨੂੰ ਚਾਂਦਪੁਰ ਸਮੁੰਦਰੀ ਸਰਹੱਦ ‘ਤੇ ਪਦਮਾ-ਮੇਘਨਾ ਨਦੀ ‘ਚ ਸੈਂਕੜੇ ਡਰੇਜ਼ਰਾਂ ਨਾਲ ਗੈਰ-ਕਾਨੂੰਨੀ ਢੰਗ ਨਾਲ ਰੇਤ ਕੱਢਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਲਈ ਉਸ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਅਤੇ ਮੌਜੂਦਾ ਸਮੇਂ ‘ਚ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ‘ਚ ਉਸ ਖ਼ਿਲਾਫ਼ ਕੇਸ ਚੱਲ ਰਿਹਾ ਸੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਉਸ ਦੇ ਪੁੱਤਰ ਸ਼ਾਂਤੋ ਖ਼ਾਨ ਖ਼ਿਲਾਫ਼ ਵੀ 3.25 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਸ਼ਾਂਤੋ’ਤੇ ਸਮੇਂ ‘ਤੇ ਜਾਇਦਾਦਾਂ ਦਾ ਐਲਾਨ ਨਾ ਕਰਨ ਅਤੇ ਗੈਰ-ਕਾਨੂੰਨੀ ਜਾਇਦਾਦ ਹਾਸਲ ਕਰਨ ਦੇ ਦੋਸ਼ ਵੀ ਲੱਗੇ ਸਨ।

Leave a Reply

Your email address will not be published. Required fields are marked *