ਭਾਰਤ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਨੇ ਫਲਾਈਟ ਦੀ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਹੋਰ ਵੀ ਸੌਖੀ ਕਰ ਦਿੱਤੀ ਹੈ। ਹੁਣ ਯਾਤਰੀ ਆਪਣੀ ਟਿਕਟ ਵ੍ਹਟਸਐਪ ਜ਼ਰੀਏ ਹੀ ਬੁੱਕ ਕਰ ਸਕਣਗੇ। ਇੰਡੀਗੋ ਨੇ ਫਲਾਈਟ ਟਿਕਟ ਬੁਕਿੰਗ ਨੂੰ ਸੌਖਾ ਬਣਾਉਣ ਲਈ WhatsApp ਲਈ ਇੱਕ ਨਵਾਂ AI ਬੁਕਿੰਗ ਅਸਿਸਟੈਂਟ 6EsKai ਲਾਂਚ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ indiGo ਦਾ 6EsKai AI ਅਸਿਸਟੈਂਟ ਕੋਈ ਸਾਧਾਰਨ ਆਰਟੀਫਿਸ਼ੀਅਲ ਇੰਟੈਲੀਜੈਂਸ ਫੀਚਰ ਨਹੀਂ ਹੈ। ਇਹ AI ਅਸਿਸਟੈਂਟ ਫੀਚਰ ਗੂਗਲ ਦੇ ਪਾਰਟਨਰ Riafy ਦੁਆਰਾ ਬਣਾਏ ਗਏ ਇੱਕ ਬਹੁਤ ਹੀ ਖਾਸ AI ਪਲੇਟਫਾਰਮ ‘ਤੇ ਕੰਮ ਕਰਦਾ ਹੈ ਜੋ ਤੁਹਾਡੀ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾਉਂਦਾ ਹੈ।
6EsKai ਰਾਹੀਂ, ਤੁਸੀਂ ਫਲਾਈਟ ਦੀਆਂ ਟਿਕਟਾਂ ਬੁੱਕ ਕਰ ਸਕਦੇ ਹੋ, ਚੈੱਕ ਇਨ ਕਰ ਸਕਦੇ ਹੋ, ਫਲਾਈਟ ਸਟੇਟਸ ਚੈੱਕ ਕਰ ਸਕਦੇ ਹੋ, ਬੋਰਡਿੰਗ ਪਾਸ ਪ੍ਰਾਪਤ ਕਰ ਸਕਦੇ ਹੋ ਜਾਂ ਯਾਤਰਾ ਨਾਲ ਸਬੰਧਤ ਹੋਰ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਤੁਸੀਂ ਇਹ ਸਭ ਕੁਝ ਆਪਣੀ ਇੰਸਟੈਂਟ ਮੈਸੇਜਿੰਗ ਐਪ WhatsApp ਰਾਹੀਂ ਕਰ ਸਕੋਗੇ। IndiGo ਦੀ ਨਵੀਂ 6EsKai ਫੀਚਰ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕੰਮ ਕਰਦੀ ਹੈ।
ਕਿਵੇਂ ਕਰ ਸਕਦੇ ਹੋ ਐਕਟੀਵੇਟ
ਜੇ ਤੁਸੀਂ 6EsKai ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ WhatsApp ਤੋਂ +917065145858 ਉਤੇ ਮੈਸੇਜ ਭੇਜਣਾ ਹੋਵੇਗਾ। ਜਿਹੜੀ ਚੀਜ਼ 6EsKai ਨੂੰ ਸਭ ਤੋਂ ਖਾਸ ਬਣਾਉਂਦੀ ਹੈ ਇਸ ਦੀ ਭਾਸ਼ਾ ਮਾਡਲ ਤਕਨਾਲੋਜੀ ਹੈ। ਜੇਕਰ ਤੁਸੀਂ ਅਕਸਰ ਉਡਾਣਾਂ ਬੁੱਕ ਕਰਦੇ ਹੋ, ਤਾਂ ਇਹ ਤੁਹਾਡੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ ਬਣਾ ਦੇਵੇਗਾ। ਇਸ ਦੀ ਮਦਦ ਨਾਲ, ਤੁਸੀਂ ਆਪਣੀ ਯਾਤਰਾ ਦੀ ਯੋਜਨਾ ਬਹੁਤ ਆਸਾਨੀ ਨਾਲ ਕਰ ਸਕਦੇ ਹੋ।
ਵ੍ਹਟਸਐਪ ਜ਼ਰੀਏ ਹੀ ਬੁੱਕ ਹੋ ਜਾਵੇਗੀ ਫਲਾਈਟ ਦੀ ਟਿਕਟ, ਆ ਗਿਆ ਨਵਾਂ ਫੀਚਰ
ਭਾਰਤ ਦੀ ਮਸ਼ਹੂਰ ਏਅਰਲਾਈਨ ਕੰਪਨੀ ਇੰਡੀਗੋ ਨੇ ਫਲਾਈਟ ਦੀ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਹੋਰ ਵੀ ਸੌਖੀ ਕਰ ਦਿੱਤੀ ਹੈ। ਹੁਣ ਯਾਤਰੀ ਆਪਣੀ ਟਿਕਟ ਵ੍ਹਟਸਐਪ…
