ਬਾਜ਼ਾਰ ਵਿੱਚ ਖੜੀ ਥਾਰ ਗੱਡੀ ਵਿੱਚ ਵੜ ਗਿਆ ਸੱਪ, ਲੋਕਾਂ ‘ਚ ਪਈਆਂ ਭਾਜੜਾ

Khanna News: ਖੰਨਾ ਦੀ ਹਮੇਸ਼ਾਂ ਲੋਕਾਂ ਨਾਲ ਭਰੀ ਰਹਿਣ ਵਾਲੀ ਮਾਰਕੀਟ ਵਿਖੇ ਇੱਕ ਥਾਰ ਗੱਡੀ ਦੇ ਵਿੱਚ ਸੱਪ ਵੜਨ ਨਾਲ ਲੋਕਾਂ ਵਿੱਚ ਭਾਜੜ ਮੱਚ ਗਈ।…

Khanna News: ਖੰਨਾ ਦੀ ਹਮੇਸ਼ਾਂ ਲੋਕਾਂ ਨਾਲ ਭਰੀ ਰਹਿਣ ਵਾਲੀ ਮਾਰਕੀਟ ਵਿਖੇ ਇੱਕ ਥਾਰ ਗੱਡੀ ਦੇ ਵਿੱਚ ਸੱਪ ਵੜਨ ਨਾਲ ਲੋਕਾਂ ਵਿੱਚ ਭਾਜੜ ਮੱਚ ਗਈ। ਜਿਸ ਨੂੰ ਮੌਕੇ ‘ਤੇ ਕੁਝ ਲੋਕਾਂ ਨੇ ਦੇਖ ਲਿਆ ਅਤੇ ਸ਼ਾਪਿੰਗ ਕਰਨ ਆਏ ਪਰਿਵਾਰ ਦੀ ਜਾਨ ਬੱਚ ਗਈ। 

ਦੱਸ ਦੇਈਏ ਕਿ ਖੰਨਾ ਦੀ ਗੁਰੁ ਅਮਰਦਾਸ ਮਾਰਕੀਟ ਵਿੱਚ ਇੱਕ ਪਰਿਵਾਰ ਜਰਗ ਤੋਂ ਸ਼ਾਪਿੰਗ ਲਈ ਆਇਆ ਸੀ। ਸ਼ਾਪਿੰਗ ਕਰਨ ਆਏ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਸ਼ਾਪਿੰਗ ਕਰਕੇ ਵਾਪਿਸ ਆਏ ਤਾਂ ਉਹਨਾਂ ਦੀ ਗੱਡੀ (Khanna News) ਅੱਗੇ ਲੋਕਾਂ ਦਾ ਇਕੱਠ ਹੋਇਆ ਸੀ। ਲੋਕਾਂ ਦੁਆਰਾ ਪਤਾ (Khanna Snake in Thar) ਲੱਗਿਆ ਕਿ ਉਹਨਾਂ ਦੀ ਗੱਡੀ ਥੱਲੇ ਦੂਜੀ ਗੱਡੀ ‘ਚੋਂ ਨਿਕਲ ਕੇ ਸੱਪ ਵੱਡ ਗਿਆ ਹੈ। 

ਮੌਕੇ ‘ਤੇ ਸਪੇਰੇ ਨੂੰ ਵੀ ਬੁਲਾਇਆ ਗਿਆ ਪਰ ਸੱਪ ਨਹੀਂ ਫੜਿਆ ਗਿਆ। ਇਹ ਵੀ ਸ਼ੱਕ ਜਤਾਇਆ ਗਿਆ ਕਿ ਸੱਪ ਗੱਡੀ ਦੇ ਅੰਦਰ ਹੈ ਇਸ ਲਈ ਪਰਿਵਾਰ ਗੱਡੀ ਨਾਲ ਨਹੀਂ ਲੈਕੇ ਗਿਆ। ਉੱਥੇ ਖੜੀ ਲੈਂਸਰ ਗੱਡੀ ਵਾਲੇ ਵਿਅਕਤੀ ਨੇ ਕਿਹਾ (Khanna Snake in Thar News) ਕਿ ਲੋਕਾਂ ਮੁਤਾਬਿਕ ਸੱਪ ਉਸਦੀ ਗੱਡੀ ਵਿੱਚੋਂ ਨਿਕਲ ਕੇ ਥਾਰ ਵਿੱਚ ਗਿਆ ਸੀ ਇਸ ਲਈ ਉਹ ਵੀ ਇਸ ਦੇ ਡਰ ਤੋਂ ਗੱਡੀ ਨਹੀਂ ਲੈਕੇ ਗਿਆ।   

 

Leave a Reply

Your email address will not be published. Required fields are marked *