ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ (Taliban) ਇਕ ਪਾਸੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟਿਆ ਹੋਇਆ ਹੈ ਤਾਂ ਦੂਜੇ ਪਾਸੇ ਉਸ ਨੇ ਆਪਣਾ ਅਸਲੀ ਰੰਗ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਸ ਮੁਤਾਬਕ ਤਾਲਿਬਾਨ (Taliban) ਵਲੋਂ ਸਲੀਮਾ ਮਜਾਰੀ (Salima Mazari) ਨੂੰ ਫੜ੍ਹ ਲਿਆ ਹੈ। ਸਲੀਮਾ ਅਫਗਾਨਿਸਤਾਨ (Salima Afghanistan) ਦੀ ਪਹਿਲੀ ਮਹਿਲਾ ਗਵਰਨਰ (Women governors) ਹੈ। ਉਨ੍ਹਾਂ ਨੇ ਪਿਛਲੇ ਕੁਝ ਸਮੇਂ ਵਿਚ ਤਾਲਿਬਾਨ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।
Read more- ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 35,178 ਨਵੇਂ ਕੋਰੋਨਾ ਮਾਮਲੇ, 440 ਲੋਕਾਂ ਦੀ ਗਈ ਜਾਨ
ਤੁਹਾਨੂੰ ਦੱਸ ਦਈਏ ਕਿ ਸਲੀਮਾ ਮਜਾਰੀ ਨੇ ਤਾਲਿਬਾਨੀਆਂ ਨਾਲ ਲੜਣ ਲਈ ਹਥਿਆਰ ਚੁੱਕਣ ਦਾ ਵੀ ਫੈਸਲਾ ਲਿਆ ਸੀ। ਜਾਣਕਾਰੀ ਮੁਤਾਬਕ ਅੰਤਿਮ ਵੇਲੇ ਤੱਕ ਸਲੀਮਾ ਤਾਲਿਬਾਨ ਖਿਲਾਫ ਲੜਦੀ ਰਹੀ। ਜਦੋਂ ਅਫਗਾਨਿਸਤਾਨ ਦੇ ਹੋਰ ਨੇਤਾ ਦੇਸ਼ ਛੱਡ ਕੇ ਭੱਜ ਰਹੇ ਸਨ, ਉਦੋਂ ਵੀ ਸਲੀਮਾ ਮਜਾਰੀ ਇਕੱਲੇ ਹੀ ਆਪਣੇ ਹਮਾਇਤੀਆਂ ਨਾਲ ਤਾਲਿਬਾਨ ਖਿਲਾਫ ਲੜੀ ਸੀ। ਅਫਗਾਨਿਸਤਾਨ ਦਾ ਬਲਖ ਸੂਬਾ ਜਦੋਂ ਤਾਲਿਬਾਨ ਦੇ ਕਬਜ਼ੇ ਵਿਚ ਆਇਆ, ਉਦੋਂ ਉਥੋਂ ਦੇ ਜ਼ਿਲੇ ਚਾਹਰ ਵਿਚ ਸਲੀਮਾ ਮਜਾਰੀ ਤਾਲਿਬਾਨ ਦੇ ਪਕੜ ਵਿਚ ਆ ਗਈ।
Read more- ਚੰਡੀਗੜ੍ਹ ਵਿਚ ਹਟਾਇਆ ਗਿਆ ਰਾਤ ਦਾ ਕਰਫਿਊ, ਹੁਣ 12 ਵਜੇ ਤੱਕ ਖੁੱਲ੍ਹ ਸਕਣਗੇ ਹੋਟਲ-ਰੈਸਟੋਰੈਂਟ
ਦੱਸਣਯੋਗ ਹੈ ਕਿ ਸਲੀਮਾ ਮਜਾਰੀ ਦਾ ਜਨਮ 1980 ਵਿਚ ਈਰਾਨ ਵਿਚ ਹੋਇਆ ਸੀ। ਸੋਵੀਅਤ ਜੰਗ ਦੌਰਾਨ ਉਨ੍ਹਾਂ ਦਾ ਪਰਿਵਾਰ ਅਫਗਾਨਿਸਤਾਨ ਤੋਂ ਈਰਾਨ ਚਲਾ ਗਿਆ ਸੀ। ਸਲੀਮਾ ਮਜਾਰੀ ਨੇ ਤੇਹਰਾਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ।