ਰੂਪਨਗਰ-ਟੈਂਕਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਹਾਦਸਾ ਰੂਪਨਗਰ-ਚੰਡੀਗੜ੍ਹ ਹਾਈਵੇ ’ਤੇ ਸੁਖਰਾਮਪੁਰ ਟੱਪਰੀਆਂ ਮੋੜ ਨੇੜੇ ਵਾਪਰਿਆ। ਪੁਲਿਸ ਵੱਲੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤਾ ਗਿਆ। ਥਾਣਾ ਸਿਟੀ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 7 ਵਜੇ ਦੇ ਕਰੀਬ ਰੂਪਨਗਰ-ਚੰਡੀਗੜ੍ਹ ਹਾਈਵੇ ਉਤੇ ਸੁਖਰਾਮਪੁਰ ਟੱਪਰੀਆਂ ਮੋੜ ਨੇੜੇ ਟੈਂਕਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ।
ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਚੰਡੀਗੜ੍ਹ ਵੱਲ ਤੋਂ ਰੂਪਨਗਰ ਸਾਈਡ ਨੂੰ ਆ ਰਹੇ ਸੀ ਕਿ ਪਿੱਛੋਂ ਆ ਰਹੇ ਟੈਂਕਰ ਦੀ ਲਪੇਟ ਵਿਚ ਆਉਣ ਕਾਰਨ ਇਨ੍ਹਾਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਵਿਚ ਮੋਟਰਸਾਈਕਲ ਚਕਨਾਚੂਰ ਹੋ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕਾਂ ’ਚੋਂ ਇਕ ਨੌਜਵਾਨ ਦੀ ਪਛਾਣ ਆਨੰਦ ਘਨੌਜੀਆ ਪੁੱਤਰ ਸੁਰੇਸ਼ ਕਨੌਜੀਆ ਵਾਸੀ ਅਲੀ ਵਿਹਾਰ, ਸਰਿਤਾ ਵਿਹਾਰ ਦੱਖਣੀ ਦਿੱਲੀ ਵਜੋਂ ਹੋਈ ਜਦਕਿ ਦੂਜੇ ਨੌਜਵਾਨ ਦੀ ਸ਼ਨਾਖਤ ਨਹੀਂ ਸੀ ਹੋ ਸਕੀ। ਹਾਦਸੇ ਤੋਂ ਤੁਰੰਤ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਪੁਲਿਸ ਵੱਲੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਟੈਂਕਰ ਚਾਲਕ ਟੈਂਕਰ ਸਮੇਤ ਮੌਕੇ ਤੋਂ ਫਰਾਰ ਹੋਇਆ ਦੱਸਿਆ ਗਿਆ।
ਪਿੱਛੋਂ ਆਏ ਟੈਂਕਰ ਨੇ ਮਾਰੀ ਬਾਈਕ ਨੂੰ ਟੱਕਰ, ਦੋ ਘਰਾਂ ਵਿਚ ਵਿਛੇ ਸੱਥਰ, ਭਰੀ ਜਵਾਨੀ ‘ਚ ਦੋ ਜਣਿਆਂ ਦੀ ਮੌਤ
ਰੂਪਨਗਰ-ਟੈਂਕਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਹਾਦਸਾ ਰੂਪਨਗਰ-ਚੰਡੀਗੜ੍ਹ ਹਾਈਵੇ ’ਤੇ ਸੁਖਰਾਮਪੁਰ ਟੱਪਰੀਆਂ ਮੋੜ ਨੇੜੇ ਵਾਪਰਿਆ।…
