ਕਲਾਸ ‘ਚ ਚਟਾਈ ਵਿਛਾ ਕੇ ਘਰਾੜੇ ਮਾਰਦੀ ਮਾਸਟਰਨੀ ਦੀ ਵੀਡੀਓ ਵਾਇਰਲ, ਜਵਾਕਾਂ ਨੂੰ ਲਾਇਆ ਪੱਖੀਆਂ ਝੱਲਣ, ਵੇਖੋ ਵੀਡੀਓ

Trending News : ਸੋਸ਼ਲ ਮੀਡੀਆ ਉਤੇ ਇਕ ਸਕੂਲ ਦੀ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਅਧਿਆਪਕਾ ਸਕੂਲ ਦੇ ਕਲਾਸਰੂਮ ਵਿਚ ਚਟਾਈ…

Trending News : ਸੋਸ਼ਲ ਮੀਡੀਆ ਉਤੇ ਇਕ ਸਕੂਲ ਦੀ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਅਧਿਆਪਕਾ ਸਕੂਲ ਦੇ ਕਲਾਸਰੂਮ ਵਿਚ ਚਟਾਈ ਵਿਛਾ ਕੇ ਸੌਂ ਰਹੀ ਹੈ ਤੇ ਬੱਚਿਆਂ ਨੂੰ ਉਸ ਨੇ ਹੱਥਾਂ ਵਿੱਚ ਪੱਖੀਆਂ ਫੜਾਂ ਕੇ ਹਵਾ ਝੱਲਣ ਨੂੰ ਲਾਇਆ ਹੋਇਆ ਹੈ। ਉਧਰ ਹੀ ਕੁਝ ਬੱਚੇ ਖੇਡਣ ਵਿੱਚ ਰੁੱਝੇ ਹੋਏ ਹਨ। ਇਹ ਵੀਡੀਓ ਕਾਫੀ ਹੈਰਾਨੀਜਨਕ ਹੈ ਕਿਉਂਕਿ ਅਧਿਆਪਕਾ ਇੰਨੇ ਆਰਾਮ ਨਾਲ ਸੌਂਦੀ ਨਜ਼ਰ ਆ ਰਹੀ ਹੈ ਜਿਵੇਂ ਉਹ ਸਕੂਲ ‘ਚ ਨਹੀਂ ਸਗੋਂ ਘਰ ‘ਚ ਹੋਵੇ। ਵੀਡੀਓ ਨੂੰ ਯੂਜ਼ਰ @Vishuraghav9 ਦੁਆਰਾ X ਉਤੇ ਸ਼ੇਅਰ ਕੀਤਾ ਗਿਆ ਹੈ।
ਇਸ ਨੂੰ ਸਾਂਝਾ ਕਰਦੇ ਹੋਏ ਵਿਸ਼ੂ ਰਾਘਵ ਨੇ ਦਾਅਵਾ ਕੀਤਾ ਕਿ ਜਦੋਂ ਅਧਿਆਪਕ ਹੀ ਇਸ ਤਰ੍ਹਾਂ ਦੇ ਹੋਣਗੇ ਤਾਂ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਵੇਗਾ, ਭਿਆਨਕ ਗਰਮੀ ਤੋਂ ਨੀਜਾਤ ਪਾਉਣ ਲਈ ਮਾਸੂਮ ਬੱਚਿਆਂ ਤੋਂ ਹਵਾ ਕਰਵਾਉਂਦੀ ਮਾਸਟਰਨੀ ਸਾਹਿਬਾ, ਵੀਡੀਓ ਧਨੀਪੁਰ ਬਲਾਕ ਦੇ ਪਿੰਡ ਗੋਕੁਲਪੁਰ ਦੀ ਦੱਸੀ ਜਾ ਰਹੀ ਹੈ। ਅਲੀਗੜ੍ਹ ਦੇ ਡੀਐਮ ਨੂੰ ਵੀ ਪੋਸਟ ਵਿੱਚ ਟੈਗ ਕੀਤਾ ਗਿਆ ਹੈ।

Leave a Reply

Your email address will not be published. Required fields are marked *