National News : ਸਕੂਲ ਤੋਂ ਘਰ ਪਰਤ ਰਹੇ ਬੱਚਿਆਂ ‘ਤੇ ਅਚਾਨਕ ਇਕ ਘਰ ਦੀ ਕੰਧ ਡਿੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਮਲਬੇ ਹੇਠ ਦੱਬਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਮੱਧ ਪ੍ਰਦੇਸ਼ ਦੇ ਰੀਵਾ ‘ਚ ਗੜ੍ਹ ਸ਼ਹਿਰ ‘ਚ ਵਾਪਰਿਆ। ਬੱਚੇ ਸਨਰਾਈਜ਼ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ। ਮੀਂਹ ਕਾਰਨ ਚੌਥੀ ਜਮਾਤ ਤਕ ਦੇ ਬੱਚਿਆਂ ਨੂੰ ਅੱਧਾ ਘੰਟਾ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ।
ਸਕੂਲ ਤੋਂ ਕਰੀਬ 20 ਮੀਟਰ ਦੀ ਦੂਰੀ ‘ਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਦੋਂ ਬੱਚੇ ਘਰ ਜਾ ਰਹੇ ਸਨ। ਮ੍ਰਿਤਕਾਂ ਵਿਚੋਂ 3 ਬੱਚੇ ਇਕੋ ਪਰਿਵਾਰ ਦੇ ਅਤੇ ਭੈਣ-ਭਰਾ ਹਨ। ਜ਼ਖ਼ਮੀਆਂ ਨੂੰ ਮਲਬੇ ਤੋਂ ਬਾਹਰ ਕੱਢ ਕੇ ਗੰਗੇਵ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਇਕ ਲੜਕੀ ਨੂੰ ਗੰਭੀਰ ਹਾਲਤ ਵਿਚ ਰੀਵਾ ਦੇ ਸੰਜੇ ਗਾਂਧੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।
ਦੇਰ ਸ਼ਾਮ ਪੁਲਿਸ ਨੇ ਖੰਡਰ ਬਣੇ ਮਕਾਨ ਦੇ ਮਾਲਕ ਰਮੇਸ਼ ਨਾਮਦੇਵ ਅਤੇ ਸਤੀਸ਼ ਨਾਮਦੇਵ ਨੂੰ ਗ੍ਰਿਫ਼ਤਾਰ ਕਰ ਲਿਆ। ਐਡੀਸ਼ਨਲ ਐਸਪੀ ਵਿਵੇਕ ਲਾਲ ਨੇ ਦੱਸਿਆ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐੱਮ ਪ੍ਰਤਿਭਾ ਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਮਲਬਾ ਹਟਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਲਦੀ ਹੀ ਪੀੜਤ ਪਰਿਵਾਰਾਂ ਨੂੰ ਰਾਹਤ ਰਾਸ਼ੀ ਦਿੱਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਪਛਾਣ ਅੰਕਿਤਾ ਗੁਪਤਾ (5), ਮਾਨਿਆ ਗੁਪਤਾ (7), ਸਿਧਾਰਥ ਗੁਪਤਾ (5) ਅਤੇ ਅਨੁਜ ਪ੍ਰਜਾਪਤੀ (5) ਵਜੋਂ ਹੋਈ ਹੈ।
ਸਕੂਲੋਂ ਘਰ ਪਰਤਦੇ ਬੱਚਿਆਂ ਉੇਤੇ ਡਿੱਗੀ ਇਮਾਰਤ ਦੀ ਕੰਧ, ਮਲਬੇ ਹੇਠ ਦੱਬੇ ਚਾਰ ਬੱਚਿਆਂ ਦੀ ਮੌਤ, ਤਿੰਨ ਆਪਸ ‘ਚ ਸਨ ਭੈਣ-ਭਰਾ
National News : ਸਕੂਲ ਤੋਂ ਘਰ ਪਰਤ ਰਹੇ ਬੱਚਿਆਂ ‘ਤੇ ਅਚਾਨਕ ਇਕ ਘਰ ਦੀ ਕੰਧ ਡਿੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ…
