ਨਵੀਂ ਦਿੱਲੀ: ਬਿਟ੍ਰੇਨ ਤੋਂ ਸਭ ਨੂੰ ਹੈਰਾਨ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਡਾਕਟਰਾਂ ਦੁਆਰਾ ਇਕ ਮਹਿਲਾ ਦੀ ਜੀਭ ਨੂੰ ਪੂਰੀ ਤਰ੍ਹਾਂ ਕੱਟ ਕੇ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਕਾਰਨ ਉਹ ਬੋਲ ਨਹੀਂ ਸਕਦੀ ਸੀ। ਰਿਪੋਰਟ ਮੁਤਾਬਿਕ ਮਹਿਲਾ ਨੂੰ ਚੌਥੇ ਸਟੇਜ ਦਾ ਮੂੰਹ ਅਤੇ ਗਰਦਨ ਦਾ ਕੈਂਸਰ ਸੀ ਪਰ ਇਸ ਮਹਿਲਾ ਨੇ ਜੀਭ ਦੇ ਕੱਟ ਜਾਣ ਦੇ ਬਾਵਜੂਦ ਵੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਡਾਕਟਰਾਂ ਨੂੰ ਗਲਤ ਸਾਬਤ ਕਰ ਦਿੱਤਾ।
37 ਸਾਲਾ Gemma Weeks ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਉਨ੍ਹਾਂ ਦੀ ਜੀਭ ਦੇ ਕਿਨਾਰੇ ਤੇ ਇਕ ਛੋਟਾ ਜਿਹਾ ਚਿੱਟੇ ਰੰਗ ਦਾ ਦਾਗ ਹੈ ਅਤੇ ਜਿਸ ਨਾਲ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਪਰ ਇਸ ਸਾਲ ਉਨ੍ਹਾਂ ਦੀ ਜੀਭ ਉੱਤੇ ਵੱਡਾ ਛੇਦ ਹੋ ਗਿਆ ਅਤੇ ਉਨ੍ਹਾਂ ਦੀ ਜੀਭ ਤੇ ਬਹੁਤ ਦਰਦ ਹੋਣ ਲੱਗ ਗਿਆ ਸੀ ਜਿਸ ਕਾਰਨ ਉਹ ਕੁਝ ਖਾ ਨਹੀਂ ਹੁੰਦਾ ਸੀ।
ਜੀਭ ਦੀ ਸਰਜਰੀ ਦੇ ਦੌਰਾਨ ਡਾਕਟਰਾਂ ਨੇ Gemma ਦੇ ਹੱਥ ਤੇ ਟਿਸਊ ਗਾਫ੍ਰਟ ਦਾ ਇਸਤੇਮਾਲ ਕਰਕੇ ਉਨ੍ਹਾਂ ਦੀ ਜੀਭ ਨੂੰ ਕੱਟ ਕੇ ਬਹਾਰ ਕੱਢ ਦਿੱਤਾ ਸੀ ਪਰ ਡਾਕਟਰਾਂ ਨੇ ਇਹ ਵੀ ਕਿਹਾ ਸੀ ਕਿ ਉਹ ਕਦੇ ਨਹੀਂ ਬੋਲ ਸਕਦੀ। Gemma ਨੇ ਡਾਕਟਰਾਂ ਦੀ ਭੱਵਿਖਬਾਣੀ ਨੂੰ ਗੱਲਤ ਸਾਬਿਤ ਕਰ ਦਿੱਤਾ ਅਤੇ ਸਰਜਰੀ ਦੇ ਕੁਝ ਦਿਨਾਂ ਬਾਅਦ ਹੀ ਉਹ ਆਪਣੇ ਮੰਗੇਤਰ ਅਤੇ ਬੇਟੀ ਨੂੰ ਮਿਲਣ ਤੇ ‘ਹੈਲੋ’ ਕਹਿਣ ਵਿੱਚ ਸਫ਼ਲ ਰਹੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਰ ਰੋਜ਼ ਬੋਲਣ ਦਾ ਅਭਿਆਸ ਕਰ ਰਹੀ ਹਾਂ ਹੁਣ ਮੈਂ ਸਾਫ਼ ਬੋਲਣ ਲੱਗ ਗਈ ਹਾਂ।