ਨਵੀਂ ਦਿੱਲੀ (ਇੰਟ.)- ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰ ਵੈਕਸੀਨੇਸ਼ਨ ਨੂੰ ਲੈ ਕੇ ਪੈਦਾ ਹੋ ਰਹੇ ਭਰਮ ਨੂੰ ਹੁਣ ਆਪਣੇ ਤਜ਼ਰਬੇ ਦੇ ਆਧਾਰ ‘ਤੇ ਦੂਰ ਕਰ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਕਿ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਵਿਚ ਵੀ ਇਕਦਮ ਨਾਲ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ। ਅਜਿਹੇ ਕਈ ਮਰੀਜ਼ਾਂ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਹਸਪਤਾਲ ਵਿਚ ਦਾਖਲ ਵੀ ਕਰਵਾਉਣਾ ਪਿਆ। ਕੁਝ ਅਜਿਹੇ ਮਰੀਜ਼ਾਂ ਦੀ ਮੌਤ ਵੀ ਹੋ ਰਹੀ ਹੈ ਜਿਨ੍ਹਾਂ ਨੇ ਵੈਕਸੀਨ ਦੀ ਡਬਲ ਡੋਜ਼ ਵੀ ਲੈ ਲਈ ਹੈ।
ਡਾਕਟਰ ਮੰਨ ਰਹੇ ਹਨ ਕਿ ਵੈਕਸੀਨ ਦੀ ਪਹਿਲੀ ਜਾਂ ਦੂਜੀ ਡੋਜ਼ ਲੈਣ ਤੋਂ ਬਾਅਦ ਵੀ ਕੋਰੋਨਾ ਇਨਫੈਕਸ਼ਨ ਹੋ ਰਿਹਾ ਹੈ ਜੇਕਰ ਜ਼ਿਆਦਾਤਰ ਤਜ਼ਰਬੇਕਾਰ ਡਾਕਟਰ ਕਹਿ ਰਹੇ ਹਨ ਕਿ ਜਿਨ੍ਹਾਂ ਨੂੰ ਵੈਕਸੀਨੇਸ਼ਨ ਤੋਂ ਬਾਅਦ ਵੀ ਇਨਫੈਕਸ਼ਨ ਹੋਇਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਆਪਣੇ ਸਰੀਰ ਵਿਚ ਕੋਰੋਨਾ ਵਾਇਰਸ ਦੇ ਵਿੰਡੋ ਪੀਰੀਅਡ ਵਿਚ ਹੀ ਵੈਕਸੀਨੇਸ਼ਨ ਕਰਵਾਇਆ ਸੀ। ਡਾਕਟਰ ਵਿੰਡੋ ਪੀਰੀਅਡ ਉਸ ਹਾਲਤ ਨੂੰ ਨਾਮ ਦੇ ਰਹੇ ਹਨ ਜਦੋਂ ਕੋਰੋਨਾ ਵਾਇਰਸ ਦੇ ਸਰੀਰ ਵਿਚ ਸ਼ੁਰੂਆਤੀ ਲੱਛਣ ਹੋਣ।
ਪਹਿਲੀ ਜਾਂ ਦੂਜੀ ਡੋਜ਼ ਲੈ ਕੇ ਇਨਫੈਕਟਿਡ ਹੋਏ ਮਰੀਜ਼ਾਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਦੇ ਆਧਾਰ ‘ਤੇ ਫਰੀਦਾਬਾਦ ਜ਼ਿਲਾ ਬਾਦਸ਼ਾਹ ਖਾਨ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਵਿਨੇ ਗੁਪਤਾ ਦੱਸਦੇ ਹਨ ਕਿ ਜ਼ਿਆਦਾਤਰ ਨੇ ਖਾਂਸੀ, ਜ਼ੁਕਾਮ, ਸਿਰ ਦਰਦ, ਬਦਨ ਦਰਦ, ਬੁਖਾਰ ਜਾਂ ਥਕਾਵਟ ਰਹਿੰਦੇ ਹੋਏ ਵੈਕਸੀਨੇਸ਼ਨ ਕਰਵਾਇਆ ਸੀ। ਇਸ ਲਈ ਵੈਕਸੀਨ ਲਗਵਾਉਣ ਵਾਲਿਆਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਣ, ਇਸ ਤੋਂ ਬਾਅਦ ਇੰਜੈਕਸ਼ਨ ਕਰਵਾਏ।
ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਕੋਰੋਨਾ ਵਾਇਰਸ ਅਜਿਹਾ ਸੂਖਮ ਵਿਸ਼ਾਣੂ ਹੈ ਜਿਸ ਦੀ ਨਾ ਬਾਡੀ ਹੈ ਜਿਸ ਦੀ ਨਾ ਬਾਡੀ ਹੈ ਅਤੇ ਨਾ ਦਿਮਾਗ ਪਰ ਇਸ ਦੇ ਸਾਹਮਣੇ ਦੁਨੀਆ ਦਾ ਸਭ ਤੋਂ ਜ਼ਿਆਦਾ ਦਿਮਾਗ ਰੱਖਣ ਵਾਲਾ ਮਾਨਵ ਜੀਵ ਵੀ ਮੁਕਾਬਲਾ ਕਰਨ ਵਿਚ ਸਮਰੱਥ ਨਹੀਂ ਹੈ। ਵੈਕਸੀਨੇਸ਼ਨ ਇਸੇ ਵਿਸ਼ਾਣੂ ਨਾਲ ਜੰਗ ਲੜਣ ਨੂੰ ਹੈ ਇਸ ਲਈ ਪੂਰਨ ਤੌਰ ‘ਤੇ ਸਿਹਤਮੰਦ ਵਿਅਕਤੀ ਹੀ ਵੈਕਸੀਨੇਸ਼ਨ ਕਰਵਾਏ ਕਿਉਂਕਿ ਕੁਝ ਮਰੀਜ਼ਾਂ ਦੇ ਇਲਾਜ ਦੌਰਾਨ ਅਜਿਹੀ ਗੱਲ ਸਾਹਮਣੇ ਆ ਰਹੀ ਹੈ ਕਿ ਸਰੀਰ ਵਿਚ ਇਨਫੈਕਸ਼ਨ ਦੇ ਸ਼ੁਰੂਆਤੀ ਦੌਰ ਵਿਚ ਟੀਕਾ ਲਗਵਾਉਣ ਨਾਲ ਇਨਫੈਕਸ਼ਨ ਇਕੋਦਮ ਵੱਧ ਜਾਂਦਾ ਹੈ। ਵੈਸੇ ਟੀਕਾ ਲਗਵਾਉਣ ਤੋਂ ਬਾਅਦ ਲੋਕ ਭੀੜ-ਭਾੜ ਵਾਲੇ ਖੇਤਰਾਂ ਵਿਚ ਵੀ ਕੁਝ ਦਿਨ ਜਾਣ ਤੋਂ ਪਰਹੇਜ਼ ਕਰਨ।