ਚੋਰਾਂ ਨੇ ਢਾਈ ਲੱਖ ਦੇ ਉਡਾਏ ਟਮਾਟਰ, ਜਾਣੋ ਪੂਰਾ ਮਾਮਲਾ

ਬੈਂਗਲੁਰੂ : ਦੇਸ਼ ਭਰ ਵਿੱਚ ਬਰਸਾਤ ਸ਼ੁਰੂ ਹੁੰਦੇ ਹੀ ਮਹਿੰਗਾਈ ਤੇਜ਼ੀ ਨਾਲ ਵੱਧ ਗਈ ਹੈ। ਟਮਾਟਰ ਦੀ ਕੀਮਤ ਨੇ ਰਿਕਾਰਡ ਤੋੜ ਦਿੱਤੇ ਹਨ। ਟਮਾਟਰ ਪੂਰੇ…

ਬੈਂਗਲੁਰੂ : ਦੇਸ਼ ਭਰ ਵਿੱਚ ਬਰਸਾਤ ਸ਼ੁਰੂ ਹੁੰਦੇ ਹੀ ਮਹਿੰਗਾਈ ਤੇਜ਼ੀ ਨਾਲ ਵੱਧ ਗਈ ਹੈ। ਟਮਾਟਰ ਦੀ ਕੀਮਤ ਨੇ ਰਿਕਾਰਡ ਤੋੜ ਦਿੱਤੇ ਹਨ। ਟਮਾਟਰ ਪੂਰੇ ਦੇਸ਼ ਭਰ ਵਿੱਚ 100 ਰੁਪਏ ਨੂੰ ਪਾਰ ਕਰ ਗਿਆ ਹੈ। ਕਈ ਸੂਬਿਆ ਵਿੱਚ ਟਮਾਟਰ ਦੀ ਕੀਮਤ 150 ਨੂੰ ਵੀ ਪਾਰ ਕਰ ਗਈ ਹੈ। ਜਿਹੜੇ ਮਹਿੰਗਾਈ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਸਭ ਨੂੰ ਹੈਰਾਨ ਕਰਨ ਵਾਲਾ ਹੈ। 

ਚੋਰਾਂ ਨੇ ਸੋਨਾ-ਚਾਂਦੀ ਨਹੀ ਸਗੋ ਇਕ ਕਿਸਾਨ ਦੇ ਖੇਤ ਵਿਚੋਂ ਢਾਈ ਲੱਖ ਰੁਪਏ ਦੇ ਟਮਾਟਰ ਹੀ ਚੋਰੀ ਕਰ ਲਏ ਹਨ। ਕਰਨਾਟਕ ਜ਼ਿਲ੍ਹੇ ਹਸਨ ਵਿੱਚ ਚੋਰਾਂ ਕਿਸਾਨ ਦੇ ਖੇਤ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਟਮਾਟਰ ਚੋਰੀ ਦਾ ਮਾਮਲਾ 4 ਜੁਲਾਈ ਦੀ ਰਾਤ ਦਾ ਹੈ। ਕਿਸਾਨ ਧਾਰਨੀ ਦਾ ਕਹਿਣਾ ਹੈ ਕਿ ਚੋਰਾਂ ਨੇ ਉਸ ਦੇ ਖੇਤ ਵਿੱਚੋਂ ਕਈ ਕਿਲੋ ਟਮਾਟਰ ਚੋਰੀ ਕਰ ਲਏ ਹਨ। ਟਮਾਟਰ ਦੀ ਕੀਮਤ ਕਰੀਬ 2.5 ਲੱਖ ਰੁਪਏ ਹੈ। 

ਧਾਰਨੀ ਨੇ ਪੁਲਿਸ ਨੂੰ ਟਮਾਟਰ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਹੈ। ਧਾਰਨੀ ਨੇ ਦੱਸਿਆ ਕਿ ਉਸ ਦੀ ਫਲ੍ਹਿਆਂ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ, ਇਸ ਲਈ ਉਸ ਨੇ ਕਰਜ਼ਾ ਚੁੱਕ ਕੇ ਟਮਾਟਰ ਦੀ ਫ਼ਸਲ ਉਗਾਈ ਸੀ | ਧਾਰਨੀ ਨੇ ਦੱਸਿਆ ਕਿ ਟਮਾਟਰ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਉਸ ਦੀ ਫ਼ਸਲ ਵੀ ਨਸ਼ਟ ਕਰ ਦਿੱਤੀ। ਹੈ।

Leave a Reply

Your email address will not be published. Required fields are marked *