ਭਾਰਤ ਦਾ ਇਹ ਵਿਅਕਤੀ ਬਣਿਆ ਏਸ਼ੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ, ਜਾਣੋ ਟੌਪ 10 ਲਿਸਟ

ਨਵੀਂ ਦਿੱਲੀ (ਇੰਟ.)-ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ (Gautam Adani)ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।ਉਨ੍ਹਾਂ ਦੀ ਜਾਇਦਾਦ ਜਿਸ ਤੇਜ਼ੀ ਨਾਲਵਧ ਰਹੀ…

ਨਵੀਂ ਦਿੱਲੀ (ਇੰਟ.)-ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ (Gautam Adani)ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।ਉਨ੍ਹਾਂ ਦੀ ਜਾਇਦਾਦ ਜਿਸ ਤੇਜ਼ੀ ਨਾਲਵਧ ਰਹੀ ਹੈ ਉਸ ਨਾਲ ਇਹ ਸਵਾਲ ਉਠਦਾ ਹੈ ਕਿ ਆਖਿਰ ਉਹ ਛੇਤੀ ਹੀ ਦੇਸ਼ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਜਾਣਗੇ? ਇਸ ਤੋਂ ਪਹਿਲਾਂ ਬਲੂਮਬਰਗ ਬਿਲੇਨੀਅਰਸ ਇੰਡੈਕਸ ਦੇ ਮੁਤਾਬਕ ਗੌਤਮ ਅਡਾਨੀ ਨੇ ਦੌਲਤ ਦੇ ਮਾਮਲੇ ਵਿੱਚ ਚੀਨ ਦੇ ਝੋਂਗ ਸ਼ਾਨਸ਼ਾਨ ਦੀ ਥਾਂ ਲੈ ਲਈ ਹੈ।

ਇਹ ਵੀ ਪੜ੍ਹੋ- ਫਿਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਕਿੱਥੇ ਕਿੰਨਾ ਹੋਇਆ ਵਾਧਾ  

ਇਹ ਵੀ ਪੜ੍ਹੋ- ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ

ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ, ਜਿਸ ਕਾਰਨ ਗੌਤਮ ਅਡਾਨੀ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਉਹ ਏਸ਼ੀਆ ਦੇ ਦੂਜਾ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਤੁਹਾਨੂੰ ਦੱਸ ਦਈਏ ਕਿ ਗੌਤਮ ਨੇ ਬਲੂਮਬਰਗ ਦੀ ਸੂਚੀ ਵਿੱਚ 14ਵੇਂ ਨੰਬਰ ‘ਤੇ ਆਪਣੀ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ 13ਵੇਂਸਥਾਨ ‘ਤੇ ਹਨ।


ਇਹ ਹੈ ਟੌਪ 10 ਲਿਸਟ 
ਜੇਫ ਬੇਜੋਸ (190 ਬਿਲੀਅਨ ਅਮਰੀਕੀ ਡਾਲਰ) 
ਐਲਨ ਆਰਮਸਕ (170 ਬਿਲੀਅਨ ਅਮਰੀਕੀ ਡਾਲਰ)
ਬੇਰਨਾਰਡ ਆਰਨੌਲਟ (162 ਬਿਲੀਅਨ ਅਮਰੀਕੀ ਡਾਲਰ) 
ਬਿਲ ਗੇਟਸ (142 ਬਿਲੀਅਨ ਡਾਲਰ) 
ਮਾਰਕ ਜ਼ੁਕਰਬਰਗ (119 ਬਿਲੀਅਨ ਅਮਰੀਕੀ ਡਾਲਰ) 
ਵਾਰਨਬਫੇਟ (108 ਬਿਲੀਅਨ ਅਮਰੀਕੀ ਡਾਲਰ) 
ਲੈਰੀਪੇਜ (106 ਬਿਲੀਅਨ ਅਮਰੀਕੀ ਡਾਲਰ) 
ਸੈਰੇਗੀਬ੍ਰਿਨ (102 ਬਿਲੀਅਨ ਅਮਰੀਕੀ ਡਾਲਰ) 
ਲੈਰੀਐਲੀਸਨ (91.2 ਅਮਰੀਕੀ ਬਿਲੀਅਨ ਡਾਲਰ)
ਸਟੀਵਬਾਲਮਰ (89.2 ਬਿਲੀਅਨ ਅਮਰੀਕੀ ਡਾਲਰ)


ਪਿਛਲੇ ਇਕ ਦਿਨ ਯਾਨੀ ਬੁੱਧਵਾਰ ਤੋਂ ਵੀਰਵਾਰ ਵਿਚਾਲੇ ਗੌਤਮ ਅਡਾਨੀ ਦੀ ਜਾਇਦਾਦ 1.11 ਅਰਬ ਡਾਲਰ ਅਮਰੀਕੀ ਡਾਲਰ ਵੱਧ ਗਈ ਹੈ। ਇਸ ਸਾਲ ਯਾਨੀ ਜਨਵਰੀ ਤੋਂ ਹੁਣ ਤੱਕ ਉਨ੍ਹਾਂ ਦੀ ਜਾਇਦਾਦ ਵਿਚ 32.7 ਅਰਬ ਡਾਲਰ (ਤਕਰੀਬਨ 2.38 ਲੱਖ ਕਰੋੜ ਰੁਪਏ) ਦਾ ਵਾਧਾ ਹੋ ਚੁੱਕਾ ਹੈ।ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਦੇ ਅਨੁਸਾਰ, ਗੌਤਮ ਅਡਾਨੀ ਦੀ ਕੁੱਲ ਸੰਪਤੀ 66.5 ਬਿਲੀਅਨ ਹੈ। ਉਨ੍ਹਾਂ ਦੀ ਕੁਲ ਜਾਇਦਾਦ ਦਾ ਅਨੁਮਾਨ ਲਗਭਗ 76.5 ਬਿਲੀਅਨ ਡਾਲਰ ਲਗਾਇਆ ਜਾ ਰਿਹਾ ਹੈ। ਇਸ ਦੇਨਾਲ ਹੀ, ਚੀਨ ਦੀ ਝੋਂਗ ਸ਼ਾਨਸ਼ਾਨ ਦੀ ਕੁੱਲ ਸੰਪਤੀ 63.6 ਬਿਲੀਅਨ ਡਾਲਰ ਰਹੀ।

Leave a Reply

Your email address will not be published. Required fields are marked *