ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਨੂੰ ਹੁਣ ਵਟਸਅੱਪ ਤੇ ਮਿਲੇਗੀ ਖੁਸ਼ਖਬਰੀ!

Amritser News: ਅੰਮ੍ਰਿਤਸਰ ਦੀ ਟ੍ਰੈਫ਼ਿਕ ਪੁਲਿਸ ਦਾ ਨੇ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਨਾ ਬਖਸ਼ਣ ਦਾ ਫੈਸਲਾ ਕਰ ਲਿਆ ਹੈ। ਅੰਮ੍ਰਿਤਸਰ ਟ੍ਰੈਫ਼ਿਕ ਪੁਲਿਸ ਦੇ ਇਸ ਅਜੀਬ…

Amritser News: ਅੰਮ੍ਰਿਤਸਰ ਦੀ ਟ੍ਰੈਫ਼ਿਕ ਪੁਲਿਸ ਦਾ ਨੇ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਨਾ ਬਖਸ਼ਣ ਦਾ ਫੈਸਲਾ ਕਰ ਲਿਆ ਹੈ। ਅੰਮ੍ਰਿਤਸਰ ਟ੍ਰੈਫ਼ਿਕ ਪੁਲਿਸ ਦੇ ਇਸ ਅਜੀਬ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 

ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫ਼ਿਕ ਨਿਯਮ ਤੋੜਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਟ੍ਰੈਫ਼ਿਕ ਪੁਲਿਸ ਵੱਲੋਂ ਹੁਣ ਟ੍ਰੈਫ਼ਿਕ ਨਿਯਮ ਤੋੜਨ ਵਾਲੇ ਨੂੰ ਵਟਸਅੱਪ ‘ਤੇ ਮੈਸੇਜ ਦੇ ਜ਼ਰੀਏ ਚਲਾਨ ਭੇਜਿਆ ਜਾਏਗਾ। 

ਭਾਰਤ ਦੀਆਂ ਬਾਕੀ ਸਮਾਰਟ ਸਿਟੀ ਵਾਂਗ ਹੀ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਵੀ 1150 ਤੋਂ ਵੱਧ ਕੈਮਰੇ ਲਗਾਏ ਜਾ ਰਹੇ ਹਨ ਜਿਸ ਨਾਲ ਸ਼ਹਿਰ ਦੀ ਆਵਾਜਾਈ ‘ਤੇ ਸਖਤੀ ਨਾਲ ਨਜ਼ਰ ਰੱਖੀ ਜਾ ਸਕੇ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪ੍ਰੋਜੈਕਟ ਜੂਨ ਦੇ ਅੱਖਰ ਤੱਕ ਪੂਰਾ ਹੋ ਜਾਵੇਗਾ। 

ਅੰਮ੍ਰਿਤਸਰ ਇੱਕ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਹੈ ਇਸ ਲਈ ਇੱਥੇ ਹਰ ਰੋਜ਼ 2 ਤੋਂ 3 ਲੱਖ ਸ਼ਰਧਾਲੂ ਦੂਜੇ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚੋਂ ਆਉਂਦੇ ਹਨ। ਇੰਨੀ ਵੱਡੀ ਸੰਖਿਆ ਵਿੱਚ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਟ੍ਰੈਫ਼ਿਕ ਪ੍ਰਸ਼ਾਸ਼ਨ ਲਈ ਵਧੇਰੇ ਜਰੂਰੀ ਹੈ। ਇਸ ਲਈ ਸ਼ਹਿਰ ਵਿੱਚ ਇਸ ਪ੍ਰੋਜੈਕਟ ਕੰਮ ਸ਼ੁਰੂ ਹੋ ਗਿਆ ਹੈ। 

ਦੱਸ ਦੇਈਏ ਕਿ ਇਹਨਾਂ ਕੈਮਰਿਆਂ ਦੇ ਨਾਲ ਨਾਲ ਹਵਾ ਦੀ ਗੁਣਵੱਤਾ ਵਾਹਨਾਂ ਦੀ ਰਫਤਾਰ ਅਤੇ ਲੋਕਾਂ ਨੂੰ ਸੰਬੋਧਨ ਕਰਨ ਲਈ ਸਪੀਕਰ ਵੀ ਲਗਵਾਏ ਜਾ ਰਹੇ ਹਨ। ਇਹਨਾਂ ਸਭ ਦਾ ਕੰਟਰੋਲ ਰਣਜੀਤ ਐਵੇਨਿਊ ਨਗਰ ਨਿਗਮ ਵਿੱਚ ਬਣਾਏ ਗਏ ਕੰਟਰੋਲ ਰੂਮ ਵਿੱਚ ਹੋਵੇਗਾ। 

 

Leave a Reply

Your email address will not be published. Required fields are marked *