Punjabi Girl Died in Flight : ਆਸਟਰੇਲੀਆ ਦੇ ਮੈਲਬਾਰਨ ਤੋਂ 20 ਜੂਨ ਨੂੰ ਨਵੀਂ ਦਿੱਲੀ ਰਸਤੇ ਪੰਜਾਬ ਪਰਤਣ ਲਈ ਫਲਾਈਟ ’ਚ ਸਵਾਰ ਹੋਈ ਪੰਜਾਬਣ ਦੀ ਮੌਤ ਹੋ ਗਈ। 24 ਸਾਲ ਦੀ ਮਨਪ੍ਰੀਤ ਕੌਰ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਘਰ ਪਰਤ ਰਹੀ ਸੀ। ਆਸਟਰੇਲੀਆਈ ਮੀਡੀਆ ਮੁਤਾਬਕ ਕੁੜੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੀ ਸੀਟ ਬੈਲਟ ਬੰਨ੍ਹ ਰਹੀ ਸੀ।
ਉਸ ਦੇ ਦੋਸਤਾਂ ਨੇ ਆਸਟਰੇਲੀਆਈ ਮੀਡੀਆ ਨੂੰ ਦੱਸਿਆ ਕਿ ਮਨਪ੍ਰੀਤ ਹਵਾਈ ਅੱਡੇ ’ਤੇ ਪਹੁੰਚਣ ਤੋਂ ਕੁੱਝ ਘੰਟੇ ਪਹਿਲਾਂ ਬਿਮਾਰ ਮਹਿਸੂਸ ਕਰ ਰਹੀ ਸੀ। ਉਹ ਫਲਾਈਟ ਚੜ੍ਹਨ ’ਚ ਸਫਲ ਰਹੀ ਪਰ ਉਹ ਜ਼ਮੀਨ ’ਤੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਉਡਾਣ ਅਜੇ ਵੀ ਮੈਲਬਾਰਨ ਹਵਾਈ ਅੱਡੇ ਦੇ ਬੋਰਡਿੰਗ ਗੇਟ ਨਾਲ ਜੁੜੀ ਹੋਈ ਸੀ, ਜਿਸ ਕਾਰਨ ਕੈਬਿਨ ਕਰੂ ਤੇ ਐਮਰਜੈਂਸੀ ਉਸ ਤਕ ਪਹੁੰਚ ਸਕੇ ਪਰ ਉਸ ਨੂੰ ਬਚਾ ਨਹੀਂ ਸਕੇ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਮਨਪ੍ਰੀਤ ਤਪਦਿਕ (ਟੀਬੀ) ਤੋਂ ਪੀੜਤ ਸੀ, ਹੋ ਸਕਦਾ ਹੈ ਕਿ ਬਿਮਾਰੀ ਤੋਂ ਪੈਦਾ ਹੋਈ ਪੇਚੀਦਗੀ ਕਾਰਨ ਉਸ ਦੀ ਮੌਤ ਹੋ ਗਈ ਹੋਵੇ। ਉਸ ਦੇ ਦੋਸਤ ਨੇ ਕਿਹਾ ਕਿ ਮਨਪ੍ਰੀਤ ਮਾਰਚ 2020 ’ਚ ਆਸਟਰੇਲੀਆ ਆਈ ਸੀ। ਉਹ ਸ਼ੈੱਫ ਬਣਨ ਲਈ ਪੜ੍ਹਾਈ ਕਰ ਰਹੀ ਸੀ ਅਤੇ ਆਸਟਰੇਲੀਆ ਪੋਸਟ ਲਈ ਕੰਮ ਕਰ ਰਹੀ ਸੀ। ਉਸ ਦੇ ਮਿੱਤਰ ਗੁਰਦੀਪ ਗਰੇਵਾਲ ਨੇ ਕਿਹਾ, ‘‘ਜਦੋਂ ਉਹ ਜਹਾਜ਼ ’ਚ ਚੜ੍ਹੀ, ਤਾਂ ਉਹ ਆਪਣੀ ਸੀਟ ਬੈਲਟ ਬੰਨ੍ਹਣ ਲਈ ਸੰਘਰਸ਼ ਕਰ ਰਹੀ ਸੀ। ਉਡਾਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਆਪਣੀ ਸੀਟ ਦੇ ਸਾਹਮਣੇ ਡਿੱਗ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।’’
ਮੈਲਬਾਰਨ ਤੋਂ ਪੰਜਾਬ ਪਰਤਣ ਲਈ ਬੈਠੀ ਫਲਾਈਟ ‘ਚ, ਸੀਟ ਬੈਲਟ ਬੰਨ੍ਹਦਿਆਂ ਹੋ ਗਈ ਪੰਜਾਬਣ ਦੀ ਮੌਤ
Punjabi Girl Died in Flight : ਆਸਟਰੇਲੀਆ ਦੇ ਮੈਲਬਾਰਨ ਤੋਂ 20 ਜੂਨ ਨੂੰ ਨਵੀਂ ਦਿੱਲੀ ਰਸਤੇ ਪੰਜਾਬ ਪਰਤਣ ਲਈ ਫਲਾਈਟ ’ਚ ਸਵਾਰ ਹੋਈ ਪੰਜਾਬਣ ਦੀ…
