ਚੰਡੀਗੜ੍ਹ: ਪੰਜਾਬ ਵਿੱਚ ਅੱਜ 4 ਆਈਏਐਸ ਅਤੇ 34 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਆਈਏਐਸ ਵਿੱਚ ਪਰਮਵੀਰ ਸਿੰਘ, ਪੱਲਵੀ, ਗੌਤਮ ਜੈਨ ਅਤੇ ਤਿਬੰਥ ਸ਼ਾਮਲ ਹਨ। ਤਬਾਦਲੇ ਦੇ ਹੁਕਮਾਂ ਨੂੰ ਪ੍ਰਵਾਨਗੀ ਦਿੰਦਿਆਂ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਨੇ ਇਹ ਹੁਕਮ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਨੂੰ ਭੇਜ ਦਿੱਤੇ ਹਨ।