UK news : NRIs ਨੂੰ ਇਕ ਹੋਰ ਝਟਕਾ, ਭਾਰਤ ਵਿਚ ਹੁੰਦੀ ਆਮਦਨ ਉਤੇ ਦੇਣਾ ਪਵੇਗਾ ਟੈਕਸ

UK NRIs News: ਬ੍ਰਿਟੇਨ ‘ਚ ਰਹਿ ਰਹੇ ਐੱਨਆਰਆਈਜ਼ (ਪਰਵਾਸੀ ਭਾਰਤੀਆਂ) ਲਈ ਇਕ ਝਟਕਾ ਦੇਣ ਵਾਲੀ ਖਬਰ ਹੈ। ਬੈਂਕ ਐਫਡੀ, ਸਟਾਕ ਮਾਰਕੀਟ ਅਤੇ ਭਾਰਤ ‘ਚ ਕਿਰਾਏ…

UK NRIs News: ਬ੍ਰਿਟੇਨ ‘ਚ ਰਹਿ ਰਹੇ ਐੱਨਆਰਆਈਜ਼ (ਪਰਵਾਸੀ ਭਾਰਤੀਆਂ) ਲਈ ਇਕ ਝਟਕਾ ਦੇਣ ਵਾਲੀ ਖਬਰ ਹੈ। ਬੈਂਕ ਐਫਡੀ, ਸਟਾਕ ਮਾਰਕੀਟ ਅਤੇ ਭਾਰਤ ‘ਚ ਕਿਰਾਏ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਛੋਟ 15 ਸਾਲ ਤੋਂ ਘਟਾ ਕੇ 4 ਸਾਲ ਕਰ ਦਿੱਤੀ ਗਈ ਹੈ। ਬ੍ਰਿਟੇਨ ‘ਚ ਰਹਿਣ ਦੇ ਪੰਜਵੇਂ ਸਾਲ ਤੋਂ ਐੱਨਆਰਆਈਜ਼ ਨੂੰ ਭਾਰਤ ‘ਚ ਹੋਣ ਵਾਲੀ ਆਮਦਨ ‘ਤੇ 50 ਫੀਸਦੀ ਟੈਕਸ ਦੇਣਾ ਹੋਵੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਹ ਇਕ ਹੋਰ ਸਖ਼ਤ ਕਾਨੂੰਨ ਪੇਸ਼ ਕੀਤਾ ਹੈ। 
ਹੁਣ ਤੱਕ ਐਨਆਰਆਈ ਨੂੰ ਸਿਰਫ਼ 15 ਸਾਲਾਂ ਲਈ ਯੂਕੇ ਵਿਚ ਪ੍ਰਾਪਤ ਆਮਦਨ ‘ਤੇ ਟੈਕਸ ਦੇਣਾ ਪੈਂਦਾ ਸੀ। ਨਵਾਂ ਕਾਨੂੰਨ ਅਗਲੇ ਸਾਲ ਅਪ੍ਰੈਲ ਤੋਂ ਲਾਗੂ ਹੋਵੇਗਾ। ਲੰਡਨ ਸਥਿਤ ਟੈਕਸ ਸਲਾਹਕਾਰ ਸੌਰਭ ਜੇਤਲੀ ਨੇ ਕਿਹਾ ਕਿ ਨਵੇਂ ਨਿਯਮ ਤੋਂ ਬਾਅਦ ਬ੍ਰਿਟੇਨ ‘ਚ ਰਹਿ ਰਹੇ 5 ਲੱਖ ਐੱਨਆਰਆਈਜ਼ ‘ਚੋਂ ਕਰੀਬ 50 ਹਜ਼ਾਰ ਨੇ ਦੁਬਈ ਜਾਣ ਦੀ ਯੋਜਨਾ ਬਣਾਈ ਹੈ। 
ਦੁਬਈ ਵਿਚ ਨਿੱਜੀ ਟੈਕਸ ਦੀ ਦਰ ਜ਼ੀਰੋ ਹੈ ਅਤੇ ਕਾਰਪੋਰੇਟ ਟੈਕਸ ਸਿਰਫ 9٪ ਹੈ. ਲੰਡਨ ਵਿੱਚ ਅਸਟੇਟ ਟੈਕਸ ਵੀ 4੦٪ ਹੈ ਜਦੋਂ ਕਿ ਦੁਬਈ ਵਿਚ ਐਨ.ਆਰ.ਆਈਜ਼ ਕੋਲ ਜ਼ੀਰੋ ਅਸਟੇਟ ਟੈਕਸ ਹੈ। ਜੇਤਲੀ ਨੇ ਕਿਹਾ ਕਿ ਸੁਨਕ ਦੇ ਨਵੇਂ ਕਾਨੂੰਨ ਤੋਂ ਬਾਅਦ ਪਰਵਾਸੀ ਭਾਰਤੀਆਂ ਦਾ ਬ੍ਰਿਟੇਨ ‘ਚ ਕਾਰੋਬਾਰ ਕਰਨ ਤੋਂ ਮੋਹ ਭੰਗ ਹੋ ਰਿਹਾ ਹੈ।
ਪਿਛਲੇ ਪੰਜ ਸਾਲਾਂ ਵਿਚ 83 ਹਜ਼ਾਰ 468 ਭਾਰਤੀਆਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਬ੍ਰਿਟਿਸ਼ ਨਾਗਰਿਕਤਾ ਲੈ ਲਈ ਹੈ। ਇਹ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2022 ਤੱਕ 254 ਭਾਰਤੀ ਅਮੀਰ ਲੋਕਾਂ ਨੇ ਗੋਲਡਨ ਵੀਜ਼ਾ ਸਕੀਮ ਤਹਿਤ ਬ੍ਰਿਟਿਸ਼ ਨਾਗਰਿਕਤਾ ਲੈ ਲਈ ਸੀ। ਬ੍ਰਿਟੇਨ ‘ਚ ਰਹਿਣ ਵਾਲੇ ਹਿੰਦੂਆਂ ‘ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪ੍ਰਤੀ ਨਾਰਾਜ਼ਗੀ ਵਧ ਰਹੀ ਹੈ। ਸੁਨਕ ਸਰਕਾਰ ਭਾਰਤੀ ਪੁਜਾਰੀਆਂ ਨੂੰ ਵੀਜ਼ਾ ਜਾਰੀ ਨਹੀਂ ਕਰ ਰਹੀ ਹੈ। ਇਸ ਕਾਰਨ ਬ੍ਰਿਟੇਨ ‘ਚ ਕਰੀਬ 500 ‘ਚੋਂ 50 ਮੰਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਈ ਮੰਦਰਾਂ ਵਿੱਚ ਕਈ ਕੰਮ ਰੁਕੇ ਪਏ ਹਨ। 

Leave a Reply

Your email address will not be published. Required fields are marked *