ਅਮਰੀਕਾ ਦੇ ਵਿਦੇਸ਼ ਮੰਤਰੀ ਡੋਨਾਲਡ ਲੂ ਦਾ ਭਾਰਤ ਨੂੰ ਲੈ ਕੇ ਵੱਡਾ ਬਿਆਨ

Donald Lu big statement about India: ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਵੀਰਵਾਰ ਨੂੰ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ…

Donald Lu big statement about India: ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਵੀਰਵਾਰ ਨੂੰ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤ ਜਿੰਨਾ ਜ਼ਿਆਦਾ ਵਿਕਾਸ ਕਰੇਗਾ, ਓਨਾ ਹੀ ਭਾਰਤ ਲਈ ਹੀ ਨਹੀਂ, ਸਗੋਂ ਅਮਰੀਕਾ ਅਤੇ ਦੁਨੀਆ ਲਈ ਵੀ ਫਾਇਦੇਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨਵੀਂ ਦਿੱਲੀ ਦੇ ਆਰਥਿਕ ਚਮਤਕਾਰ ਦਾ ਹਿੱਸਾ ਬਣਨਾ ਚਾਹੁੰਦਾ ਹੈ। ਆਲਮੀ ਆਰਥਿਕ ਮੰਦੀ ਦੇ ਬਾਵਜੂਦ, ਭਾਰਤ ਪਿਛਲੇ ਕਈ ਸਾਲਾਂ ਤੋਂ 3 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਦੇ ਨਾਲ ਸਭ ਤੋਂ ਤੇਜ਼ੀ ਨਾਲ ਵਧ ਰਹੀ ਵਿਸ਼ਵ ਅਰਥਵਿਵਸਥਾਵਾਂ ਵਿੱਚੋਂ ਇੱਕ ਰਿਹਾ ਹੈ।

ਰਿਪੋਰਟ ਮੁਤਾਬਿਕ ਭਾਰਤ ਨੇ ਇੱਕ ਦਹਾਕੇ ਵਿੱਚ 10 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਨ ਉੱਤੇ ਅਤੇ 2047 ਤੱਕ ਵਿਕਸਿਤਦੇਸ਼ ਬਣਨ ਦਾ ਅਭਿਲਾਸ਼ੀ ਟੀਚਾ ਸੈੱਟ ਕੀਤਾ ਹੈ।

ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਬਹੁਤ ਮਾਣ ਹੈ ਕਿ ਉਹ 2 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਦੇ ਹਨ ਜੋ ਕਿ ਉਹਨਾਂ ਦੀ ਯੂਨੀਵਰਸਿਟੀਆਂ ਵਿੱਚ ਪੜਦੇ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਰਤ ਦੇ ਵਣਜ ਮੰਤਰਾਲੇ ਦੇ ਅੰਕੜੇ ਦੇਖੇ ਹਨ ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਦੁਵੱਲਾ ਵਪਾਰ ਅਤੇ ਮਾਲ ਵਪਾਰ ਵਿੱਚ ਸੱਤ ਫੀਸਦੀ ਵਾਧਾ ਹੋਇਆ ਹੈ ਜਿਸ ਨਾਲ ਦੋਨਾਂ ਅਰਥਵਿਵਸਥਾਵਾਂ ਨੂੰ ਬਿਸਤਾਰ ਕਰਨ ਵਿੱਚ ਮਦਦ ਮਿਲੇਗੀ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਨਾਲ-ਨਾਲ ਅਮਰੀਕੀ ਵਸਤੂ ਅਤੇ ਸੇਵਾ ਵਪਾਰ ਨੂੰ ਲੈ ਕੇ 2019 ਵਿੱਚ ਲਗਭਗ 146.1 ਬਿਲੀਅਨ ਅਮਰੀਕੀ ਡਾਲਰ ਸੀ ਜੋ ਕਿ 2022 ਵਿੱਚ ਵੱਧ ਕੇ 192 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਹੋ ਗਿਆ ਹੈ ਉਥੇ ਹੀ ਅਮਰੀਕਾ ਚੀਨ ਨੂੰ ਪਿੱਛੇ ਛੱਡਦਾ ਹੋਇਆ ਭਾਰਤ ਦਾ ਸਭ ਤੋਂ ਵੱਡਾ ਵਪਾਰਿਕ ਭਾਗੀਦਾਰ ਬਣ ਗਿਆ ਹੈ।

ਭਾਰਤ ਦੇ ਕਾਮਰਸ ਅਤੇ ਉਦ੍ਯੋਗ ਮੰਤਰਾਲੇ ਦੇ ਅਨੁਸਾਰ ਸਾਲ 2020-21 ਵਿੱਚ ਭਾਰਤ ਨੂੰ 81.72 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਨਾਲ ਭਾਰਤ ਨੂੰ ਸਭ ਤੋਂ ਜ਼ਿਆਦਾ ਵਿਦੇਸ਼ੀ ਸਿੱਧਾ ਨਿਵੇਸ਼ ਹਾਸਲ ਹੋਇਆ ਉਥੇ ਹੀ ਅਮਰੀਕਾ ਇਸ ਸਾਲ ਦੌਰਾਨ 13.82 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੇ ਨਾਲ ਹੀ ਭਾਰਤ ਦਾ ਦੂਸਰਾ ਸਭ ਤੋਂ ਵੱਡਾ FDI ਸਰੋਤ ਬਣ ਗਿਆ ਹੈ।

Leave a Reply

Your email address will not be published. Required fields are marked *