ਅਮਰੀਕਾ ਦੇ ਹਥਿਆਰ ਤੇ ਖਜ਼ਾਨਾ ਹੀ ਵਧਾ ਰਿਹੈ ਤਾਲਿਬਾਨ ਦੀ ਤਾਕਤ

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ‘ਤੇ ਤਾਲਿਬਾਨ (Taliban) ਦਾ ਰਾਜ ਕਾਇਮ ਹੋਇਆ ਤਾਂ ਸਵਾਲਾਂ ਦੇ ਘੇਰੇ ਵਿਚ ਸਭ ਤੋਂ ਪਹਿਲਾਂ ਅਮਰੀਕਾ (America) ਆਇਆ। ਹਰ ਪਾਸਿਓਂ ਆਵਾਜ਼…

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ‘ਤੇ ਤਾਲਿਬਾਨ (Taliban) ਦਾ ਰਾਜ ਕਾਇਮ ਹੋਇਆ ਤਾਂ ਸਵਾਲਾਂ ਦੇ ਘੇਰੇ ਵਿਚ ਸਭ ਤੋਂ ਪਹਿਲਾਂ ਅਮਰੀਕਾ (America) ਆਇਆ। ਹਰ ਪਾਸਿਓਂ ਆਵਾਜ਼ ਉੱਠਣ ਲੱਗੀ ਅਮਰੀਕਾ (Us) ਨੇ ਅਫਗਾਨਿਸਤਾਨ (Afghanistan) ਤੋਂ ਫੌਜ ਨੂੰ ਵਾਪਸ ਕਿਉਂ ਬੁਲਾਇਆ। ਆਲੋਚਨਾਵਾਂ ਦਾ ਜਵਾਬ ਦੇਣ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ (US President Joe Biden) ਖੁਦ ਸਾਹਮਣੇ ਆਏ ਅਤੇ ਸਾਫ ਕਹਿ ਦਿੱਤਾ ਕਿ ਅਸੀਂ ਫੇਲ ਨਹੀਂ ਹੋਏ ਹਾਂ। ਅਫਗਾਨ ਲੀਡਰਸ਼ਿਪ (Afghan leadership) ਅਤੇ ਫੌਜ ਨੇ ਹੱਥ ਖੜ੍ਹੇ ਕੀਤੇ ਹਨ। ਬਾਈਡੇਨ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਅਫਗਾਨ ਫੌਜ ‘ਤੇ ਵੱਡਾ ਖਜ਼ਾਨਾ ਖਰਚ ਕੀਤਾ, ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ, ਹਥਿਆਰ ਦਿੱਤੇ।

US Embassy officials destroy sensitive documents as Taliban inches closer  to Kabul - World News

Read more- ਲੈਫਟੀਨੈਂਟ ਕਰਨਲ ਬਾਠ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ 

ਅਮਰੀਕਾ ਨੇ ਅਫਗਾਨ ਫੌਜ ਨੂੰ ਜਿੰਨਾ ਵੀ ਦਿੱਤਾ, ਉਹ ਉਸ ਦੇ ਕੰਮ ਨਹੀਂ ਆਇਆ ਅਤੇ ਤਾਲਿਬਾਨ ਨੇ ਆਪਣੀ ਤਾਕਤ ਨਾਲ ਅਫਗਾਨਿਸਤਾਨ ਦੀ ਗੱਦੀ ਹਾਸਲ ਕਰ ਲਈ। ਇੰਨਾ ਹੀ ਨਹੀਂ, ਬਾਈਡੇਨ ਨੇ ਅਫਗਾਨ ਫੌਜ ਨੂੰ ਜੋ ਹਥਿਆਰ ਦੇਣ ਦੀ ਗੱਲ ਕੀਤੀ ਹੈ, ਉਹ ਹਥਿਆਰਾਂ ਦੀ ਖੇਪ ਵੀ ਹੁਣ ਤਾਲਿਬਾਨ ਦੇ ਕੰਮ ਆ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਬੈਠੇ-ਬਿਠਾਏ ਤਾਲਿਬਾਨ ਹੁਣ ਕਈ ਗੁਣਾ ਤਾਕਤਵਰ ਹੋ ਗਿਆ ਹੈ। ਅਮਰੀਕੀ ਫੌਜ ਅਤਿਆਧੁਨਿਕ ਹਥਿਆਰਾਂ ਦੀ ਖੇਪ ਅਫਗਾਨਿਸਤਾਨ ਛੱਡ ਚਲੀ ਗਈ ਹੈ। ਹੁਣ ਸਭ ਕੁਝ ਤਾਲਿਬਾਨ ਦੇ ਹੱਥ ਵਿਚ ਹੈ। ਟੈਂਕ ਤੋਂ ਲੈ ਕੇ ਬਖਤਰਬੰਦ ਗੱਡੀਆਂ ਅਤੇ ਤੋਪ, ਹੈਲੀਕਾਪਟਰ ਤੋਂ ਲੈ ਕੇ ਰਾਈਫਲਾਂ ਤੱਕ ਹੋਰ ਅਤਿਆਧੁਨਿਕ ਹਥਿਆਰ ਹੁਣ ਤਾਲਿਬਾਨ ਦੇ ਲੋਕ ਇਸਤੇਮਾਲ ਕਰਨਗੇ।
44 ਦਮਦਾਰ ਟੈਂਕ
1016 ਬਖਤਰਬੰਦ ਗੱਡੀਆਂ
ਘੱਟੋ-ਘੱਟ 775 ਤੋਪਾਂ
ਲੈਂਡਮਾਈਨ ਤੋਂ ਬਚਾਉਣ ਵਾਲੇ 20 ਵਾਹਨ

Chaos in Kabul as Taliban takes over Afghanistan

ਯਾਨੀ ਸੈਂਕੜੇ ਬਖਤਰਬੰਦ ਗੱਡੀਆਂ ਅਤੇ ਮਸ਼ਹੂਰ ਹਮਵੀਜ਼ ਤਾਲੀਬਾਨੀਆਂ ਦੇ ਹੱਥ ਵਿਚ ਆ ਚੁੱਕੀ ਹੈ। ਇਸ ਦਾ ਮਤਲਬ ਇਹ ਹੈ ਕਿ ਤਾਲਿਬਾਨੀ ਬਿਲਕੁਲ ਉਸੇ ਤਰ੍ਹਾਂ ਨਾਲ ਮੂਵਮੈਂਟ ਕਰ ਸਕਣਗੇ ਜਿਸ ਤਰ੍ਹਾਂ ਦੀ ਮੂਵਮੈਂਟ ਫੌਜ ਕਰਦੀ ਹੈ। ਤਾਲਿਬਾਨ ਦੇ ਹੱਥ ਜੋ ਤੋਪਾਂ ਆਈਆਂ ਹਨ ਉਨ੍ਹਾਂ ਵਿਚੋਂ ਅਮਰੀਕਾ ਦੀ ਯੂ.ਐੱਸ. 155mm M114A1 howitzer ਤੋਪਾਂ ਹਨ। ਅਜਿਹੀਆਂ 24 ਤੋਪਾਂ ਅਮਰੀਕਾ ਨੇ ਅਫਗਾਨ ਫੌਜ ਨੂੰ ਦਿੱਤੀ ਸੀ। ਅਮਰੀਕਾ ਦੀ ਮੈਕਸਪ੍ਰੋ ਮਾਈਨ ਪ੍ਰੋਟੈਕਟਿਡ ਗੱਡੀਆਂ ਵੀ ਤਾਲਿਬਾਨ ਦੇ ਲੜਾਕਿਆਂ ਨੂੰ ਮਿਲ ਗਈ ਹੈ ਜਿਨ੍ਹਾਂ ਦੀ ਮਦਦ ਨਾਲ ਤਾਲਿਬਾਨ ਪਹਿਲਾਂ ਦੇ ਮੁਕਾਬਲੇ ਹੋਰ ਜ਼ਿਆਦਾ ਖਤਰੇ ਚੁੱਕ ਸਕਦਾ ਹੈ।

Leave a Reply

Your email address will not be published. Required fields are marked *