ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ 33 ਹਜ਼ਾਰ ਵੈਕਸੀਨ ਡੋਜ਼ ਮਿਲਣ ਤੋਂ ਬਾਅਦ 18 ਤੋਂ 45 ਸਾਲ ਦੇ ਉਮਰ ਵਰਗ ਦਾ ਟੀਕਾਕਰਣ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਲਈ ਵੈਕਸੀਨੇਸ਼ਨ ਸਲਾਟ ਵੀਰਵਾਰ ਸ਼ਾਮ 3 ਵਜੇ ਤੋਂ ਖੁੱਲ੍ਹ ਜਾਣਗੇ। ਇਸ ਤੋਂ ਬਾਅਦ ਇਸ ਵਰਗ ਦੇ ਲੋਕ ਆਪਣਾ ਰਿਜਸਟ੍ਰੇਸ਼ਨ ਸਲਾਟ ਦੇ ਹਿਸਾਬ ਨਾਲ ਕਰਵਾ ਸਕਦੇ ਹਨ। ਜਿਨ੍ਹਾਂ ਦਾ ਰਜਿਸਟ੍ਰੇਸ਼ਨ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਸਲਾਟ ਦੀ ਅਲਾਟਮੈਂਟ ਹੋ ਜਾਵੇਗਾ।
18+ ਲਈ ਟੀਕਾਕਰਣ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗਾ। ਯੂ.ਟੀ. ਪ੍ਰਸ਼ਾਸਨ ਨੇ ਇਸ ਦੇ ਲਈ ਹੈਲਥ ਡਿਪਾਰਟਮੈਂਟ ਨੂੰ ਵਿਸ਼ੇਸ਼ ਇੰਤਜ਼ਾਮ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਸ ਦੇ ਤਹਿਤ ਟੀਕਾਕਰਣ ਲਈ 14 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸਾਰੇ ਕੇਂਦਰਾਂ ਦੇ ਹਿਸਾਬ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪਹਿਲੇ ਦਿਨ ਵੈਕਸੀਨੇਸ਼ਨ ਲਈ ਭੱਜ ਦੌੜ ਜਾਂ ਭੀੜ-ਭਾੜ ਦਾ ਆਲਮ ਨਾ ਹੋਵੇ ਇਸ ਨੂੰ ਦੇਖਦੇ ਹੋਏ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਸਲਾਟ ਵਾਈਜ਼ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ ‘ਤੇ ਬੁਲਾਏਗਾ।
ਨਾਲ ਹੀ ਇਹ ਵੀ ਸੂਚਨਾ ਜਾਰੀ ਕੀਤੀ ਜਾਵੇਗੀ ਕਿ ਬਿਨਾਂ ਵਜ੍ਹਾ ਟੀਕਾਕਰਣ ਕੇਂਦਰ ‘ਤੇ ਪਹੁੰਚ ਕੇ ਭੀੜ ਦਾ ਹਿੱਸਾ ਨਾ ਬਣੋ ਇਹ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਘੱਟ ਨਹੀਂ ਹੋਵੇਗਾ। ਹਾਲਾਂਕਿ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 18 ਪਲੱਸ ਦੇ ਉਮਰ ਵਰਗ ਦਾ ਫੇਜ਼ ਵਾਈਜ਼ ਟੀਕਾਕਰਣ ਹੋਵੇਗਾ ਇਸ ਤੋਂ ਪਹਿਲਾਂ 45 ਸਾਲ ਤੋਂ ਜ਼ਿਆਦਾ ਉਮਰ ਦੇ ਉਨ੍ਹਾਂ ਲੋਕਾਂ ਦਾ ਟੀਕਾਕਰਣ ਵੀ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਉਹ ਦੂਜੀ ਲਗਾਉਣ ਦੀ ਉਡੀਕ ਕਰ ਰਹੇ ਹਨ।