ਗੁਰਦਾਸਪੁਰ: ਪੰਜਾਬ ਵਿਚ ਕੋਰੋਨਾ ਮਾਮਲੇ ਲਗਾਤਰ ਵਧਣ ਦੇ ਨਾਲ ਨਾਲ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਪਿੰਡਾਂ ਵਿਚ ਫੈਲ ਰਹੇ ਕੋਰੋਨਾ ਨੂੰ ਲੈ ਕੇ ਚਿੰਤਤ ਦਿਖ ਰਹੀ ਹੈ। ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਤੇ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ। ਉੱਥੇ ਹੀ ਅੱਜ ਗੁਰੁਦਾਸਪੁਰ ਦੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਲੋਕ ਕਰੋਨਾ ਨੂੰ ਲੈ ਕੇ ਕਾਫੀ ਜਗਰੂਕ ਦਿਖਾਈ ਦਿੱਤੇ ਪਰ ਕੁਝ ਲੋਕ ਅਜੇ ਵੀ ਕਰੋਨਾ ਨੂੰ ਹਲਕੇ ਵਿਚ ਲੈਂਦੇ ਹੋਏ ਇਹ ਕਹਿੰਦੇ ਦਿਖੇ ਕੇ ਮੌਤ ਤਾਂ ਇਕ ਦਿਨ ਆਉਣੀ ਹੀ ਹੈ ਫਿਰ ਕਰੋਨਾ ਤੋਂ ਡਰਨਾ ਕਿਉਂ ਹੈ।
ਪਿੰਡ ਵਿਚ ਕੋਰੋਨਾ ਤੇਜੀ ਨਾਲ ਫੈਲ ਰਿਹਾ ਹੈ ਪਰ ਉਥੇ ਦੇ ਲੋਕ ਪ੍ਰਵਾਹ ਨਹੀਂ ਕਰ ਰਹੇ ਹਨ। ਬਟਾਲਾ ਦੇ ਨਜ਼ਦੀਕੀ ਪਿੰਡ ਧੁੱਪਸੜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਦੇ ਸਰਪੰਚ ਮੁਤਾਬਿਕ ਪਿੰਡ ਵਿਚ ਸਹਿਤ ਟੀਮਾਂ ਨੇ ਪਹੁੰਚ ਕੇ ਸਾਰੇ ਪਿੰਡ ਵਾਸੀਆਂ ਨੂੰ ਕਰੋਨਾ ਵੈਕਸੀਨ ਲੱਗਾ ਦਿੱਤੀ ਹੈ ਅਤੇ ਨਾਲ ਹੀ ਜਿਆਦਾਤਰ ਲੋਕਾਂ ਨੇ ਟੈਸਟ ਵੀ ਕਰਵਾ ਲਏ ਹਨ ਪਰ ਨਾਲ ਹੀ ਇਹ ਮੰਗ ਉਠਾਉਂਦੇ ਵੀ ਦਿਖੇ ਕੇ ਪਿੰਡਾਂ ਦੇ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨ ਲੈਣ ਲਈ ਬਜ਼ੁਰਗਾਂ ਨੂੰ ਸ਼ਹਿਰਾਂ ਦੇ ਬੈੰਕਾਂ ਵਿੱਚ ਜਾਣਾ ਪੈਂਦਾ ਹੈ ਜਿਸ ਕਾਰਨ ਬੈੰਕਾਂ ਵਿੱਚ ਸਮਾਜਿਕ ਦੂਰੀ ਹਿਦਾਇਤ ਦੀ ਧੱਜੀਆਂ ਉਡਦੀਆਂ ਦਿਖਾਈ ਦਿੰਦੀਆਂ ਹਨ ਅਤੇ ਨਾਲ ਹੀ ਡਰ ਰਹਿੰਦਾ ਹੈ ਕੇ ਕੋਈ ਬਜੁਰਗ ਕਰੋਨਾ ਲੈ ਕੇ ਪਿੰਡ ਵਾਪਿਸ ਨਾ ਜਾਵੇ।
ਇਸ ਮੁਸ਼ਕਿਲ ਨੂੰ ਲੈ ਕੇ ਪੰਚਾਇਤ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮੇਲ ਰਾਹੀਂ ਲਿਖ ਕੇ ਭੇਜਿਆ ਹੈ ਕਿ ਕਰੋਨਾ ਕਾਲ ਦੇ ਚਲਦੇ ਅਜੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਬਜ਼ੁਰਗਾਂ ਨੂੰ ਸਰਪੰਚਾਂ ਰਾਹੀਂ ਜਾਂ ਫਿਰ ਸੈਕਟਰੀਆਂ ਦੇ ਜਰੀਏ ਪਿੰਡਾਂ ਵਿਚ ਹੀ ਵੰਡ ਦਿੱਤੀਆਂ ਜਾਣ ਤਾਂਕਿ ਬਜ਼ੁਰਗਾਂ ਨੂੰ ਕਰੋਨਾ ਸੰਕ੍ਰਮਣ ਤੋਂ ਬਚਾਇਆ ਸਕੇ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਪਿੰਡਾਂ ਦੇ ਕੁਝ ਗਰੀਬ ਲੋਕ ਮਾਸਕ ਅਤੇ ਸਨੇਟਾਇਜਰ ਖੁਦ ਨਹੀਂ ਖਰੀਦ ਸਕਦੇ। ਇਸ ਮੁਸ਼ਕਲ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਈ ਵਾਰ ਲਿਖ ਕੇ ਭੇਜਿਆ ਹੈ ਐਸੇ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਮਾਸਕ ਅਤੇ ਸਨੇਟਾਇਜਰ ਮੁਹਾਇਆ ਕਰਵਾਇਆ ਜਾਵੇ ਲੇਕਿਨ ਅਜੇ ਤਕ ਕੋਈ ਜਵਾਬ ਨਹੀਂ ਮਿਲ ਸਕਿਆ।
.
ਓਥੇ ਹੀ ਪਿੰਡ ਦੇ ਵਸਨੀਕ ਜੋਬਨਪ੍ਰੀਤ ਦਾ ਕਹਿਣਾ ਸੀ ਕਿ ਪਿੰਡ ਦੇ ਜਿਆਦਾਤਰ ਲੋਕ ਸੁਚੇਤ ਹੋ ਚੁੱਕੇ ਹਨ ਅਤੇ ਕੋਰੋਨਾ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹਨ ਪਰ ਜ਼ਰੂਰਤ ਹੈ ਕੇ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਪੈਨਸ਼ਨ ਵੀ ਪਿੰਡਾਂ ਵਿਚ ਆ ਕੇ ਦਿੱਤੀਆਂ ਜਾਣ ਦੂਸਰੇ ਪਾਸੇ ਪਿੰਡ ਦੇ ਕੁਝ ਲੋਕ ਕੋਰੋਨਾ ਤੋਂ ਬੇਖ਼ਬਰ ਦਿਖੇ ਅਤੇ ਮਾਸਕ ਤੋਂ ਬਿਨਾਂ ਹੀ ਇਹ ਕਹਿੰਦੇ ਦਿਖੇ ਕੇ ਮੌਤ ਤਾਂ ਇਕ ਦਿਨ ਆਉਣੀ ਹੀ ਹੈ ਫਿਰ ਕਰੋਨਾ ਤੋਂ ਕਿਉ ਡਰਨਾ।