ਵਿਰਾਟ ਕੋਹਲੀ ਘਿਰੇ ਮੁਸ਼ਕਲਾਂ ਵਿਚ ! ਪੁਲਿਸ ਨੇ FIR ਕੀਤੀ ਦਰਜ

National News : ਟੀ-20 ਵਰਲਡ ਕੱਪ ਵਿਚ ਧੱਕ ਜਮਾਉਣ ਵਾਲੇ ਭਾਰਤੀ ਖਿਡਾਰੀ ਵਿਰਾਟ ਕੋਹਲੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕਰਨਾਟਕ ਦੀ ਬੈਂਗਲੁਰੂ ਪੁਲਿਸ ਨੇ…

National News : ਟੀ-20 ਵਰਲਡ ਕੱਪ ਵਿਚ ਧੱਕ ਜਮਾਉਣ ਵਾਲੇ ਭਾਰਤੀ ਖਿਡਾਰੀ ਵਿਰਾਟ ਕੋਹਲੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕਰਨਾਟਕ ਦੀ ਬੈਂਗਲੁਰੂ ਪੁਲਿਸ ਨੇ ਐਫਆਈਆਰ ਦਰਜ ਕਰ ਦਿੱਤੀ ਹੈ। ਹਾਲ ਫਿਲਹਾਲ ਵਿਰਾਟ ਕੋਹਲੀ ਦੇਸ਼ ਵਿਚ ਨਹੀਂ ਹਨ। 
ਜਾਣਕਾਰੀ ਮੁਤਾਬਕ ਇਹ ਐਫਆਈਆਰ ਵਿਰਾਟ ਕੋਹਲੀ ਦੀ ਮਲਕੀਅਤ ਵਾਲੇ ਹੋਟਲ ਖਿ਼ਲਾਫ਼ ਦਰਜ ਕੀਤੀ ਗਈ ਹੈ। ਐਤਵਾਰ ਦੇਰ ਰਾਤ ਤਕ ਪੱਬ ਨੂੰ ਖੋਲ੍ਹਣ ‘ਤੇ ਇਹ ਕਾਰਵਾਈ ਹੋਈ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਸ਼ਹਿਰ ਦੇ ਕਈ ਪੱਬਾਂ ਦੇ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਪੱਬ ਵੀ ਕ੍ਰਿਕਟਰ ਵਿਰਾਟ ਕੋਹਲੀ ਦੀ ਮਲਕੀਅਤ ਹੈ, ਜਿਸਦਾ ਨਾਮ One8 Commune Pub ਹੈ। ਪੁਲਿਸ ਨੇ ਦੱਸਿਆ ਕਿ 6 ਜੁਲਾਈ ਦੀ ਰਾਤ ਨੂੰ ਇਹ ਪੱਬ ਕਥਿਤ ਤੌਰ ‘ਤੇ 1:20 ਵਜੇ ਤੱਕ ਖੁੱਲ੍ਹਾ ਰਿਹਾ, ਜੋ ਨਿਯਮਾਂ ਦੇ ਉਲਟ ਹੈ। ਕਿਊਬਨ ਪਾਰਕ ਪੁਲਿਸ ਸਟੇਸ਼ਨ ਨੇ ਰਸਮੀ ਤੌਰ ‘ਤੇ ਵਨ 8 ਕਮਿਊਨ ਪੱਬ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਰਾਤ ਦੀ ਗਸ਼ਤ ‘ਤੇ ਤਾਇਨਾਤ ਸਬ-ਇੰਸਪੈਕਟਰ ਨੂੰ ਸੂਚਨਾ ਮਿਲੀ ਸੀ ਕਿ ਵਨ 8 ਕਮਿਊਨ ਪੱਬ ਦੇਰ ਰਾਤ ਚੱਲ ਰਿਹਾ ਹੈ।
ਜਦੋਂ ਸਬ-ਇੰਸਪੈਕਟਰ ਦੁਪਹਿਰ 1:20 ‘ਤੇ ਪੱਬ ‘ਤੇ ਪਹੁੰਚਿਆ ਤਾਂ ਉਸ ਨੇ ਪੱਬ ‘ਚ ਗਾਹਕ ਮੌਜੂਦ ਪਾਏ। ਸੂਤਰਾਂ ਨੇ ਦੱਸਿਆ ਕਿ ਤਿੰਨ ਹੋਰ ਪੱਬਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਵਿਰਾਟ ਕੋਹਲੀ ਦੀ ਮਲਕੀਅਤ ਵਾਲੇ One8 ਕਮਿਊਨ ਪੱਬ ਦਿੱਲੀ, ਮੁੰਬਈ, ਪੁਣੇ ਅਤੇ ਕੋਲਕਾਤਾ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਮੌਜੂਦ ਹਨ। ਇਹ ਕਲੱਬ ਪਿਛਲੇ ਸਾਲ ਬੈਂਗਲੁਰੂ ਵਿੱਚ ਖੋਲ੍ਹਿਆ ਗਿਆ ਸੀ। ਐਮ ਚਿੰਨਾਸਵਾਮੀ ਸਟੇਡੀਅਮ ਦੇ ਨਾਲ ਲੱਗਦੇ ਕਸਤੂਰਬਾ ਰੋਡ ‘ਤੇ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ‘ਤੇ ਸਥਿਤ ਹੈ।

Leave a Reply

Your email address will not be published. Required fields are marked *